ਨਾਗਰਿਕਤਾ ਬਿੱਲ ਪਾਸ ਹੋਣ ਤੋਂ ਬਾਅਦ ਭਾਜਪਾ ਬੁਲਾਰਾ ਨੇ ਦਿੱਤਾ ਅਸਤੀਫਾ

Tuesday, Jan 08, 2019 - 07:56 PM (IST)

ਗੁਹਾਟੀ— ਲੋਕ ਸਭਾ 'ਚ ਨਾਗਰਿਕਤਾ (ਸੋਧ) ਬਿੱਲ ਪਾਸ ਹੋਣ ਦੇ ਕੁਝ ਹੀ ਦੇਰ ਬਾਅਦ ਭਾਰਤੀ ਜਨਤਾ ਪਾਰਟੀ ਦੇ ਬੁਲਾਰਾ ਮੇਹਦੀ ਆਲਮ ਬੋਰਾ ਨੇ ਇਸ ਦੇ ਵਿਰੋਧ 'ਚ ਮੰਗਲਵਾਰ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਇਸ ਬਿੱਲ ਦੇ ਵਿਰੋਧ 'ਚ ਬੋਰਾ ਪਹਿਲਾਂ ਅਜਿਹੇ ਮਹੱਤਵਪੂਰਨ ਵਿਅਕਤੀ ਹਨ. ਜਿਨ੍ਹਾਂ ਨੇ ਇਸ ਦੇ ਵਿਰੋਧ 'ਚ ਭਾਜਪਾ ਛੱਡੀ ਹੈ ਉਨ੍ਹਾਂ ਨੇ ਪ੍ਰਦੇਸ਼ ਭਾਜਪਾ ਪ੍ਰਧਾਨ ਰੰਜੀਤ ਕੁਮਾਰ ਦਾਸ ਨੂੰ ਆਪਣਾ ਤਿਆਗ ਪੱਤਰ ਸੌਂਪਿਆ ਹੈ। ਬੋਰਾ ਨੇ ਆਪਣੇ ਤਿਆਗ ਪੱਤਰ 'ਚ ਲਿਖਿਆ ਹੈ, ''ਮੈਂ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰਦਾ ਹਾਂ। ਮੈਂ ਸਹੀ ਅਰਥਾਂ 'ਚ ਮਹਿਸੂਸ ਕਰਦਾ ਹਾਂ ਕਿ ਇਸ ਨਾਲ ਅਸਮੀ ਸਮਾਜ ਨੂੰ ਹਾਨੀ ਹੋਵੇਗੀ। ਉਨ੍ਹਾਂ ਕਿਹਾ, ''ਇਹ ਬਿੱਲ ਅਸਮੀ ਸਮਾਜ ਦੇ ਧਰਮ ਨਿਰਪੱਖ ਢਾਂਚੇ ਨੂੰ ਪ੍ਰਭਾਵਿਤ ਕਰੇਗਾ। ਇਸ ਲਈ ਮੈਂ ਇਸ ਦਾ ਵਿਰੋਧ ਕਰਦਾ ਹਾਂ।'' ਬੋਰਾ ਨੇ ਕਿਹਾ, 'ਲੋਕ ਸਭਾ 'ਚ ਇਸ ਬਿੱਲ ਦੇ ਪਾਸ ਹੋਣ ਤੋਂ ਬਾਅਦ ਮੈਂ ਭਾਜਪਾ ਤੋਂ ਸਹਿਮਤ ਨਹੀਂ ਹੋ ਸਕਿਆ ਤੇ ਇਸ ਲਈ ਮੈਂ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਸਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਰਿਹਾ ਹਾਂ।'


Inder Prajapati

Content Editor

Related News