ਮਹਾਰਾਸ਼ਟਰ ਵਿਧਾਨ ਸਭਾ ਚੋਣ ਲਈ ਬੀਜੇਪੀ-ਸ਼ਿਵ ਸੇਨਾ ਵਿਚਾਲੇ ਗਠਜੋੜ ਦਾ ਐਲਾਨ
Monday, Sep 30, 2019 - 08:16 PM (IST)

ਮੁੰਬਈ — ਮਹਾਰਾਸ਼ਟਰ ਵਿਧਾਨ ਸਭਾ ਚੋਣ ਲਈ ਬੀਜੇਪੀ ਤੇ ਸ਼ਿਵ ਸੇਨਾ ਵਿਚਾਲੇ ਅਧਿਕਾਰਕ ਤੌਰ 'ਤੇ ਗਠਜੋੜ ਦਾ ਐਲਾਨ ਹੋ ਗਿਆ ਹੈ। ਹਾਲਾਂਕਿ ਕਿਹੜੀ ਪਾਰਟੀ ਕਿੰਨੀਆਂ ਸੀਟਾਂ 'ਤੇ ਚੋਣ ਲੜੇਗੀ ਇਸ ਦਾ ਐਲਾਨ ਹਾਲੇ ਨਹੀਂ ਹੋਇਆ ਹੈ। ਸੂਤਰਾਂ ਮੁਤਾਬਕ ਸ਼ਿਵ ਸੇਨਾ 124 ਸੀਟਾਂ 'ਤੇ ਬੀਜੇਪੀ 146 ਸੀਟਾਂ 'ਤੇ ਚੋਣ ਲੜੇਗੀ। 18 ਸੀਟਾਂ ਸਹਿਯੋਗੀ ਪਾਰਟੀਆਂ ਨੂੰ ਦਿੱਤੀ ਗਈ ਹੈ। ਦੱਸ ਦਈਏ ਕਿ ਮਹਾਰਾਸ਼ਟਰ 'ਚ ਕੁਸ 288 ਵਿਧਾਨ ਸਭਾ ਸੀਟਾਂ ਹਨ। 21 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। 24 ਅਕਤੂਬਰ ਨੂੰ ਨਤੀਜੇ ਆਉਣਗੇ। ਮਹਾਰਾਸ਼ਟਰ 'ਚ ਬੀਜੇਪੀ ਸ਼ਿਵ ਸੇਨਾ ਦੀ ਗਠਜੋੜ ਸਾਹਮਣੇ ਮੈਦਾਨ 'ਚ ਕਾਂਗਰਸ ਤੇ ਐਨ.ਸੀ.ਪੀ. ਦਾ ਗਠਜੋੜ ਹੋਵੇਗਾ।
ਸ਼ਿਵ ਸੇਨਾ ਨੇ ਕੀਤਾ ਸਮਝੌਤਾ
ਦੱਸ ਦਈਏ ਕਿ ਸ਼ਿਵ ਸੇਨਾ ਇਸ ਤੋਂ ਪਹਿਲਾਂ ਅੱਧੀ-ਅੱਧੀ ਸੀਟਾਂ 'ਤੇ ਉਮੀਦਵਾਰ ਉਤਾਰਨ ਨੂੰ ਲੈ ਕੇ ਅੜੀ ਸੀ। ਪਾਰਟੀ ਦੇ ਕਈ ਨੇਤਾ ਇਸ ਬਾਰੇ ਬਿਆਨ ਦੇ ਚੁੱਕੇ ਸਨ। ਉਨ੍ਹਾਂ ਦਾ ਫਾਰਮੂਲਾ ਸੀ ਕਿ 135 ਸੀਟਾਂ 'ਤੇ ਬੀਜੇਪੀ ਅਤੇ 135 ਸੀਟਾਂ 'ਤੇ ਸ਼ਿਵ ਸੇਨਾ ਆਪਣੇ ਉਮੀਦਵਾਰ ਉਤਾਰੇ ਉਥੇ ਹੀ ਬਾਕੀ 18 ਸੀਟਾਂ ਹੋਰ ਦਲਾਂ ਨੂੰ ਦਿੱਤੀਆਂ ਜਾਣਗੀਆਂ।