ਭਾਜਪਾ ਦੇ ਸੀਨੀਅਰ ਆਗੂ ਦਾ ਹੋਇਆ ਦਿਹਾਂਤ
Tuesday, Nov 26, 2024 - 01:35 PM (IST)
ਵਾਰਾਣਸੀ (ਭਾਸ਼ਾ)- ਉੱਤਰ ਪ੍ਰਦੇਸ਼ 'ਚ ਵਾਰਾਣਸੀ ਦੇ ਸ਼ਹਿਰ ਦੱਖਣ ਤੋਂ ਲਗਾਤਾਰ 7 ਵਾਰ ਵਿਧਾਇਕ ਰਹਿ ਚੁੱਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਸ਼ਾਮ ਦੇਵ ਰਾਏ ਚੌਧਰੀ (85) ਦਾ ਮੰਗਲਵਾਰ ਸਵੇਰੇ ਹਸਪਤਾਲ 'ਚ ਇਲਾਜ ਦੌਰਾਨ ਦਿਹਾਂਤ ਹੋ ਗਿਆ। ਭਾਜਪਾ ਦੇ ਇਕ ਅਹੁਦਾ ਅਧਿਕਾਰੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 'ਦਾਦਾ' ਦੇ ਨਾਂ ਨਾਲ ਮਸ਼ਹੂਰ ਚੌਧਰੀ ਕੁਝ ਦਿਨਾਂ ਤੋਂ ਉਮਰ ਸੰਬੰਧੀ ਸਮੱਸਿਆਵਾਂ ਨਾਲ ਪੀੜਤ ਸਨ। ਪਿਛਲੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਹਾਲ ਪੁੱਛਿਆ ਸੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਆਪਣੇ ਵਾਰਾਣਸੀ ਦੌਰੇ ਦੌਰਾਨ ਚੌਧਰੀ ਨੂੰ ਦੇਖਣ ਹਸਪਤਾਲ ਗਏ ਸਨ।
ਭਾਜਪਾ ਮਹਾਨਗਰ ਪ੍ਰਧਾਨ ਵਿਦਿਆਸਾਗਰ ਰਾਏ ਨੇ ਦੱਸਿਆ ਕਿ ਸ਼ਾਮ ਦੇਵ ਰਾਏ ਚੌਧਰੀ ਨੂੰ ਬ੍ਰੇਨ ਹੇਮਰੇਜ਼ ਕਾਰਨ ਇਲਾਜ ਲਈ ਮਹਿਮੂਰਗੰਜ ਸਥਿਤ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਮੰਗਲਵਾਰ ਸਵੇਰੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਕਿਹਾ ਕਿ 'ਦਾਦਾ' ਦੇ ਦਿਹਾਂਤ ਨਾਲ ਹੋਏ ਨੁਕਸਾਨ ਦੀ ਭਰਪਾਈ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ 'ਦਾਦਾ' ਜਨਤਾ 'ਚ ਆਪਣੀ ਸਹਿਜਤਾ ਅਤੇ ਸਰਲਤਾ ਕਾਰਨ ਲੋਕਪ੍ਰਿਯ ਸਨ ਅਤੇ ਉਨ੍ਹਾਂ ਦੇ ਦਿਹਾਂਤ ਨਾਲ ਕਾਸ਼ੀ ਨੇ ਇਕ ਲੋਕਪ੍ਰਿਯ ਨੇਤਾ ਨੂੰ ਗੁਆ ਦਿੱਤਾ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਸ਼ਾਮਦੇਵ ਰਾਏ ਚੌਧਰੀ 1989 ਤੋਂ 2017 ਤੱਕ ਲਗਾਤਾਰ ਸ਼ਹਿਰ ਦੱਖਣ ਦੇ 7 ਵਾਰ ਵਿਧਾਇਕ ਰਹੇ। ਭਾਜਪਾ ਸਰਕਾਰ 'ਚ ਮੰਤਰੀ ਰਹਿ ਚੁੱਕੇ ਸ਼ਾਮ ਦੇਵ ਰਾਏ 2007 ਅਤੇ 2012 'ਚ ਪ੍ਰੋਟੇਮ ਸਪੀਕਰ ਵੀ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8