ਭਾਜਪਾ ਨੇ ਜਾਰੀ ਕੀਤੀ 184 ਉਮੀਦਵਾਰਾਂ ਦੀ ਲਿਸਟ, ਮੋਦੀ ਵਾਰਾਣਸੀ ਤੋਂ ਲੱੜਣਗੇ ਚੋਣ

03/21/2019 10:45:21 PM

ਨਵੀਂ ਦਿੱਲੀ - ਭਾਜਪਾ ਮੁੱਖ ਦਫਤਰ 'ਚ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਕੇਂਦਰੀ ਮੰਤਰੀ ਜੇ. ਪੀ. ਨੱਡਾ ਨੇ 184 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਨੱਡਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਣਸੀ ਤੋਂ ਚੋਣ ਲੱੜਣਗੇ। ਉਥੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਤੋਂ ਮੈਦਾਨ 'ਚ ਉਤਰਣਗੇ। ਦੱਸ ਦਈਏ ਕਿ ਇਥੋਂ ਸੀਨੀਅਰ ਨੇਤਾ ਲਾਲ ਕ੍ਰਿਸ਼ਣ ਅਡਵਾਨੀ ਦੀ ਟਿਕਟ ਕੱਟ ਦਿੱਤੀ ਗਈ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਲਖਨਊ, ਮਹੇਸ਼ ਸ਼ਰਮਾ ਨੋਇਡਾ ਤੋਂ, ਨਿਤੀਨ ਗਡਕਰੀ ਨਾਗਪੁਰ ਤੋਂ ਅਤੇ ਸਮ੍ਰਿਤੀ ਈਰਾਨੀ ਅਮੇਠੀ ਤੋਂ ਚੋਣ ਲੱੜਣਗੇ।

PunjabKesari
ਇਸੇ ਤਰ੍ਹਾਂ ਵੀ. ਕੇ. ਸਿੰਘ ਗਾਜ਼ਿਆਬਾਦ, ਹੇਮਾ ਮਾਲਨੀ ਮਥੁਰਾ ਤੋਂ, ਸਾਕਸ਼ੀ ਮਹਾਰਾਜ ਉੱਨਾਵ ਤੋਂ ਚੋਣ ਮੈਦਾਨ 'ਚ ਉਤਰਣਗੇ। ਇਸ ਤੋਂ ਪਹਿਲਾਂ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਅਹਿਮ ਬੈਠਕ ਬੁੱਧਵਾਰ ਨੂੰ ਖਤਮ ਹੋਈ ਸੀ। ਇਸ ਮੈਰਾਥਨ ਮੰਥਨ 'ਚ ਹੀ ਉਮੀਦਵਾਰਾਂ ਦੇ ਨਾਂ 'ਤੇ ਮੋਹਰ ਲੱਗ ਗਈ ਸੀ। ਭਾਜਪਾ ਤੋਂ ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਲਿਸਟ 'ਚ ਕੇਰਲ ਦੇ 14 ਉਮੀਦਵਾਰ, ਬਿਹਾਰ ਦੇ 17 ਉਮੀਦਵਾਰ ਅਤੇ ਮਹਾਰਾਸ਼ਟਰ ਦੇ 21 ਉਮੀਦਵਾਰਾਂ ਦੇ ਸ਼ਾਮਲ ਹਨ।

PunjabKesari

ਇਸ ਦੇ ਨਾਲ ਹੀ ਅਸਮ, ਉਤਰਾਖੰਡ, ਤ੍ਰਿਪੁਰਾ ਦੀਆਂ ਸਾਰੀਆਂ ਸੀਟਾਂ, ਛੱਤੀਸਗੜ੍ਹ ਦੀਆਂ 5, ਉੱਤਰ ਪ੍ਰਦੇਸ਼ ਦੀਆਂ ਕਰੀਬ 30 ਸੀਟਾਂ, ਆਂਧਰਾ ਪ੍ਰਦੇਸ਼ ਦੀਆਂ 25 ਅਤੇ ਤੇਲੰਗਾਨਾ ਦੀਆਂ 17 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।

PunjabKesari

PunjabKesari

PunjabKesari

PunjabKesari

PunjabKesari


Khushdeep Jassi

Content Editor

Related News