ਦਿੱਲੀ ਸ਼ਰਾਬ ਘਪਲੇ ''ਤੇ ਭਾਜਪਾ ਨੇ ਦੂਜਾ ਸਟਿੰਗ ਵੀਡੀਓ ਕੀਤਾ ਜਾਰੀ

Thursday, Sep 15, 2022 - 04:55 PM (IST)

ਦਿੱਲੀ ਸ਼ਰਾਬ ਘਪਲੇ ''ਤੇ ਭਾਜਪਾ ਨੇ ਦੂਜਾ ਸਟਿੰਗ ਵੀਡੀਓ ਕੀਤਾ ਜਾਰੀ

ਨਵੀਂ ਦਿੱਲੀ (ਵਾਰਤਾ)- ਦਿੱਲੀ ਵਿਚ ਕਥਿਤ ਸ਼ਰਾਬ ਘਪਲੇ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਦੇ ਖਿਲਾਫ ਇਕ ਤਾਜ਼ਾ ਧਮਾਕਾ ਕਰਦੇ ਹੋਏ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੀਰਵਾਰ ਨੂੰ ਇਕ ਹੋਰ ਸਟਿੰਗ ਆਪ੍ਰੇਸ਼ਨ ਵੀਡੀਓ ਜਾਰੀ ਕੀਤਾ, ਦਾਅਵਾ ਕੀਤਾ ਕਿ ਪੂਰੀ ਨੀਤੀ ਨੂੰ ਘਪਲੇ ਨੂੰ ਅੰਜਾਮ ਦੇਣ ਲਈ ਤਿਆਰ ਕੀਤਾ ਗਿਆ ਸੀ। ਭਾਜਪਾ ਦੇ ਰਾਸ਼ਟਰੀ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਪਾਰਟੀ ਹੈੱਡਕੁਆਰਟਰ 'ਚ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਕਥਿਤ 'ਘਪਲੇ' ਵਿਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਲੋਂ ਬਣਾਏ ਗਏ ਦੋਸ਼ੀਆਂ 'ਚੋਂ ਇਕ ਅਮਿਤ ਅਰੋੜਾ ਨੇ ਵੀਡੀਓ ਵਿਚ 'ਆਪ' ਅਤੇ ਇਸ ਦੀ ਨੀਤੀ ਦਾ ਪਰਦਾਫਾਸ਼ ਕੀਤਾ ਹੈ।

 

ਉਨ੍ਹਾਂ ਕਿਹਾ,“ਕਿੰਨਾ ਪੈਸਾ ਕਿਸ ਤੋਂ ਲਿਆ? ਘਪਲਾ ਕਿਵੇਂ ਹੋਇਆ, ਇਸ ਸਟਿੰਗ ਵੀਡੀਓ 'ਚ ਸਭ ਕੁਝ ਸਾਹਮਣੇ ਆ ਗਿਆ ਹੈ। ਇਹ ਸਭ ਇਸ 'ਚ ਹੈ।'' ਉਨ੍ਹਾਂ ਦੋਸ਼ ਲਾਇਆ ਕਿ ਇਸ ਘਪਲੇ ਨੂੰ ਅੰਜਾਮ ਦੇਣ ਲਈ ਪੂਰੀ ਨਵੀਂ ਨੀਤੀ ਬਣਾਈ ਗਈ ਹੈ। ਉਨ੍ਹਾਂ ਕਿਹਾ,''ਅਮਿਤ ਅਰੋੜਾ ਦੱਸ ਰਹੇ ਹਨ ਕਿ ਸਰਕਾਰ ਨੇ ਕਮਿਸ਼ਨ ਤੈਅ ਕੀਤਾ ਸੀ ਅਤੇ ਸ਼ਰਾਬ ਘਪਲੇ ਦੇ ਪੈਸੇ ਦੀ ਵਰਤੋਂ ਗੋਆ ਅਤੇ ਪੰਜਾਬ 'ਚ ਚੋਣਾਂ ਲੜਨ ਲਈ ਕੀਤੀ ਗਈ ਸੀ।'' ਵੀਡੀਓ 'ਚ ਅਰੋੜਾ ਨੂੰ ਇਹ ਕਹਿੰਦੇ ਹੋਏ ਦੇਖਿਆ ਜਾ ਸਕਦਾ ਹੈ ਕਿ 'ਆਪ' ਸਰਕਾਰ ਨੇ ਸਿਰਫ਼ 2 ਖਿਡਾਰੀਆਂ ਨੂੰ ਕਰੀਬ 10 ਹਜ਼ਾਰ ਕਰੋੜ ਦਾ ਕਾਰੋਬਾਰ ਦਿੱਤਾ।'' ਭਾਜਪਾ ਬੁਲਾਰੇ ਨੇ ਕਿਹਾ ਕਿ ਛੋਟੇ ਖਿਡਾਰੀਆਂ ਨੂੰ ਬਾਹਰ ਰੱਖਣ ਲਈ ਘੱਟੋ-ਘੱਟ 5 ਕਰੋੜ ਰੁਪਏ ਦੀ ਫੀਸ ਤੈਅ ਕੀਤੀ ਗਈ ਸੀ। ਇੱਥੇ ਤੱਕ ਸੋਚਿਆ ਗਿਆ ਸੀ ਕਿ ਦਿੱਲੀ ਸਰਕਾਰ ਇਹ ਦਾਅਵਾ ਕਰੇ ਕਿ ਛੋਟੇ ਕਾਰੋਬਾਰੀਆਂ ਨੂੰ ਵੀ ਮੌਕਾ ਮਿਲੇਗਾ। ਤ੍ਰਿਵੇਦੀ ਨੇ ਕਿਹਾ ਕਿ ਸਟਿੰਗ 'ਚ ਜਿਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਗਈਆਂ ਹਨ, ਉਸ ਤੋਂ ਸਾਫ਼ ਹੈ ਕਿ ਕੇਜਰੀਵਾਲ ਦਿੱਲੀ 'ਚ ਸਿਰਫ਼ ਭ੍ਰਿਸ਼ਟਾਚਾਰ ਦੀ ਨੀਤੀ ਅਪਣਾ ਰਹੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News