ਭਾਜਪਾ ਨੇ ਦਿੱਲੀ ''ਚ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ, ਦੇਖੋ ਕਿਸ ਨੂੰ ਕਿਥੋਂ ਮਿਲੀ ਟਿਕਟ

Saturday, Jan 11, 2025 - 09:28 PM (IST)

ਭਾਜਪਾ ਨੇ ਦਿੱਲੀ ''ਚ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ, ਦੇਖੋ ਕਿਸ ਨੂੰ ਕਿਥੋਂ ਮਿਲੀ ਟਿਕਟ

ਨੈਸ਼ਨਲ ਡੈਸਕ - ਭਾਜਪਾ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਦੂਜੀ ਸੂਚੀ ਵਿੱਚ 29 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਪਾਰਟੀ ਨੇ ਤ੍ਰਿਨਗਰ ਤੋਂ ਤਿਲਕ ਰਾਮ ਗੁਪਤਾ ਨੂੰ ਟਿਕਟ ਦਿੱਤੀ ਹੈ। ਕਰਮ ਸਿੰਘ ਕਰਮਾ ਨੂੰ ਸੁਲਤਾਨਪੁਰ ਮਾਜਰਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਪਾਰਟੀ ਨੇ ਕਪਿਲ ਮਿਸ਼ਰਾ ਨੂੰ ਦਿੱਲੀ ਕਰਾਵਲ ਨਗਰ ਵਿਧਾਨ ਸਭਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਅਭੈ ਵਰਮਾ ਨੂੰ ਇਕ ਵਾਰ ਫਿਰ ਲਕਸ਼ਮੀ ਨਗਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਅਭੈ ਵਰਮਾ ਲਕਸ਼ਮੀ ਨਗਰ ਤੋਂ ਮੌਜੂਦਾ ਵਿਧਾਇਕ ਹਨ।

ਪਾਰਟੀ ਨੇ ਨਰੇਲਾ ਵਿਧਾਨ ਸਭਾ ਸੀਟ ਤੋਂ ਰਾਜ ਕਰਨ ਖੰਨੀ, ਤਿਮਾਰਪੁਰ ਤੋਂ ਸੂਰਿਆ ਪ੍ਰਕਾਸ਼ ਖੰਨਾ, ਮੁੰਡਕਾ ਤੋਂ ਗਜੇਂਦਰ ਦਰਾਲ, ਕਿਰਾੜੀ ਤੋਂ ਬਜਰੰਗ ਸ਼ੁਕਲਾ, ਸੁਲਤਾਨਪੁਰ ਮਾਜਰਾ ਤੋਂ ਕਰਮ ਸਿੰਘ ਕਰਮਾ, ਸ਼ਕੂਰ ਬਸਤੀ ਤੋਂ ਕਰਨੈਲ ਸਿੰਘ, ਤ੍ਰਿਨਗਰ ਤੋਂ ਤਿਲਕ ਰਾਮ ਗੁਪਤਾ, ਤ੍ਰਿਨਗਰ ਤੋਂ ਮਨੋਜ ਨੂੰ ਉਮੀਦਵਾਰ ਬਣਾਇਆ ਹੈ। ਸਦਰ ਬਾਜ਼ਾਰ ਕੁਮਾਰ ਜਿੰਦਲ, ਚਾਂਦਨੀ ਚੌਕ ਤੋਂ ਸਤੀਸ਼ ਜੈਨ, ਮਟੀਆ ਮਹਿਲ ਤੋਂ ਦੀਪਤੀ ਇੰਦੌਰਾ, ਬੱਲੀਮਾਰਨ ਤੋਂ ਕਮਲ ਬਾਗੜੀ, ਮੋਤੀ ਨਗਰ ਤੋਂ ਹਰੀਸ਼ ਖੁਰਾਣਾ ਅਤੇ ਮਾਦੀਪੁਰ ਤੋਂ ਉਰਮਿਲਾ ਕੈਲਾਸ਼ ਗੰਗਵਾਲ ਨੂੰ ਟਿਕਟ ਦਿੱਤੀ ਗਈ ਹੈ।


author

Inder Prajapati

Content Editor

Related News