ਹਰਿਆਣਾ : BJP ਨੇ ਜਾਰੀ ਕੀਤੀ ਪਹਿਲੀ ਲਿਸਟ, ਯੋਗੇਸ਼ਵਰ-ਗੀਤਾ ਨੂੰ ਵੀ ਮਿਲੀ ਟਿਕਟ
Monday, Sep 30, 2019 - 05:25 PM (IST)

ਹਰਿਆਣਾ— ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਵਲੋਂ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਇੱਥੇ ਦੱਸ ਦੇਈਏ ਕਿ 21 ਅਕਤੂਬਰ ਨੂੰ ਸੂਬੇ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਜਾਰੀ ਕੀਤੀ ਗਈ ਪਹਿਲੀ ਲਿਸਟ 'ਚ ਪਹਿਲਵਾਨ ਯੋਗੇਸ਼ਵਰ ਦੱਤ, ਗੀਤਾ ਫੋਗਾਟ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਨਾਂ ਵੀ ਸ਼ਾਮਲ ਹਨ।
ਪਹਿਲਵਾਨ ਯੋਗੇਸ਼ਵਰ ਦੱਤ ਨੂੰ ਬੜੌਦਾ, ਬਬੀਤਾ ਫੋਗਾਟ ਨੂੰ ਦਾਦਰੀ, ਸੰਦੀਪ ਸਿੰਘ ਨੂੰ ਪਿਹੂਆ ਅਤੇ ਮਨੋਹਰ ਲਾਲ ਖੱਟੜ ਨੂੰ ਕਰਨਾਲ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਹੇਠਾਂ ਦੇਖੋ ਉਮੀਦਵਾਰਾਂ ਦੀ ਪੂਰੀ ਲਿਸਟ—
ਇੱਥੇ ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ 2019 ਲਈ ਹਰਿਆਣਾ ਦੀਆਂ 90 ਸੀਟਾਂ 'ਤੇ 21 ਅਕਤੂਬਰ ਨੂੰ ਵੋਟਾਂ ਪੈਣਗੀਆਂ। 24 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਇਸ ਵਾਰ ਵੋਟਾਂ ਕਾਫੀ ਦਿਲਚਸਪ ਹੋਣਗੀਆਂ। ਇਸ ਵਾਰ ਭਾਜਪਾ ਦਾ ਮੁਕਾਬਲਾ ਕਾਂਗਰਸ ਅਤੇ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਨਾਲ ਹੋਣਾ ਹੈ।