BJP ਨੇ ਜਾਰੀ ਕੀਤੀ ਸੂਬਾ ਇੰਚਾਰਜਾਂ ਦੀ ਸੂਚੀ, ਤਰੁਣ ਚੁਘ ਨੂੰ ਮਿਲੀ J&K ਦੀ ਜ਼ਿੰਮੇਦਾਰੀ

Saturday, Nov 14, 2020 - 12:34 AM (IST)

BJP ਨੇ ਜਾਰੀ ਕੀਤੀ ਸੂਬਾ ਇੰਚਾਰਜਾਂ ਦੀ ਸੂਚੀ, ਤਰੁਣ ਚੁਘ ਨੂੰ ਮਿਲੀ J&K ਦੀ ਜ਼ਿੰਮੇਦਾਰੀ

ਨਵੀਂ ਦਿੱਲੀ - ਬਿਹਾਰ ਵਿਧਾਨਸਭਾ ਚੋਣ 'ਚ ਵੱਡੀ ਜਿੱਤ ਦਰਜ ਕਰਨ ਤੋਂ ਬਾਅਦ ਹੁਣ ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਵੱਖ-ਵੱਖ ਸੂਬਿਆਂ ਦੇ ਇੰਚਾਰਜਾਂ ਦਾ ਐਲਾਨ ਕਰ ਦਿੱਤਾ ਹੈ। ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਜੰਮੂ-ਕਸ਼ਮੀਰ, ਲੱਦਾਖ ਅਤੇ ਤੇਲੰਗਾਨਾ ਦੀ ਜ਼ਿੰਮੇਦਾਰੀ ਤਰੁਣ ਚੁਘ ਨੂੰ ਦਿੱਤੀ ਹੈ ਤਾਂ ਉਥੇ ਹੀ ਪਾਰਟੀ ਦੇ ਰਾਸ਼ਟਰੀ ਬੁਲਾਰਾ ਸੰਬਿਤ ਪਾਤਰਾ ਨੂੰ ਮਣੀਪੁਰ ਦਾ ਇੰਚਾਰਜ ਬਣਾਇਆ ਹੈ। ਇਸ ਸੰਬੰਧ 'ਚ ਬੀਜੇਪੀ ਨੇ ਇੱਕ ਸੂਚੀ ਜਾਰੀ ਕੀਤੀ ਹੈ ਜਿਸ 'ਚ ਕਈ ਹੋਰ ਪਾਰਟੀ ਇੰਚਾਰਜਾਂ ਦੇ ਨਾਮ ਸ਼ਾਮਲ ਹਨ।

ਇਸ ਦੇ ਨਾਲ ਹੀ ਰਾਧਾ ਮੋਹਨ ਸਿੰਘ ਨੂੰ ਉੱਤਰ ਪ੍ਰਦੇਸ਼ ਦੇ ਭਾਜਪਾ ਇੰਚਾਰਜ ਦੇ ਰੂਪ 'ਚ ਨਿਯੁਕਤ ਕੀਤਾ ਗਿਆ ਹੈ ਅਤੇ ਅਰੁਣ ਸਿੰਘ ਕਰਨਾਟਕ ਦੇ ਨਵੇਂ ਪਾਰਟੀ ਇੰਚਾਰਜ ਨਿਯੁਕਤ ਕੀਤੇ ਗਏ ਹਨ। ਸੂਚੀ ਮੁਤਾਬਕ ਬੀਜੇਪੀ ਨੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਫਿਲਮ ਕਲਾਕਾਰ ਐੱਨ.ਟੀ. ਰਾਮਾਰਾਵ ਦੀ ਧੀ ਡੀ. ਪੁਰੰਦੇਸ਼ਵਰੀ ਨੂੰ ਛੱਤੀਸਗੜ੍ਹ ਦਾ ਪ੍ਰਦੇਸ਼ ਇੰਚਾਰਜ ਬਣਾਇਆ ਹੈ। ਦੱਸ ਦਈਏ ਕਿ ਡੀ. ਪੁਰੰਦੇਸ਼ਵਰੀ ਨੂੰ ਦੱਖਣੀ ਭਾਰਤ ਦੀ ਸੁਸ਼ਮਾ ਸਵਰਾਜ ਕਿਹਾ ਜਾਂਦਾ ਹੈ ਅਤੇ ਉਹ ਦੱਖਣੀ ਭਾਰਤ 'ਚ ਕਾਫ਼ੀ ਪ੍ਰਸਿੱਧ ਨੇਤਾ ਮੰਨੀ ਜਾਂਦੀ ਹਨ, ਇਸ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ 5 ਭਾਸ਼ਾਵਾਂ ਦਾ ਵੀ ਗਿਆਨ ਹੈ। ਡੀ. ਪੁਰੰਦੇਸ਼ਵਰੀ ਨੂੰ ਹਿੰਦੀ, ਅਂਗ੍ਰੇਜੀ, ਤੇਲੁਗੁ ਦੇ ਨਾਲ-ਨਾਲ ਤਾਮਿਲ ਅਤੇ ਫ੍ਰੈਂਚ ਭਾਸ਼ਾ ਦਾ ਵੀ ਗਿਆਨ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਦੱਖਣ ਦੇ ਹੋਰ ਸੂਬਿਆਂ 'ਚ ਵੀ ਕਾਫ਼ੀ ਪ੍ਰਸਿੱਧੀ ਹਾਸਲ ਹੈ।
 


author

Inder Prajapati

Content Editor

Related News