10 ਸਾਲਾਂ ''ਚ ਭਾਜਪਾ 12 ਤੋਂ 58 ਫ਼ੀਸਦੀ ਵੋਟ ਤੱਕ ਪਹੁੰਚੀ, ਕਾਂਗਰਸ ਦਾ 13 ਫ਼ੀਸਦੀ ਘਟਿਆ
Monday, Mar 18, 2024 - 05:00 PM (IST)
ਹਰਿਆਣਾ- ਲੋਕ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਹੋ ਚੁੱਕਿਆ ਹੈ, ਉੱਥੇ ਹੀ ਪਾਰਟੀਆਂ ਅਜੇ ਆਪਣੇ ਉਮੀਦਵਾਰ ਤੈਅ ਕਰਨ 'ਚ ਲੱਗੀਆਂ ਹਨ। ਪਿਛਲੀਆਂ ਤਿੰਨ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਪ੍ਰਦੇਸ਼ 'ਚ ਵੋਟਿੰਗ ਟਰੈਂਡ ਨੇ ਸਿਆਸਤ ਬਦਲ ਦਿੱਤੀ ਹੈ। ਵੱਡੇ-ਵੱਡੇ ਨੇਤਾਵਾਂ ਦੀ ਰਾਜਨੀਤੀ ਬਦਲ ਗਈ ਹੈ। ਜਿਸ ਭਾਜਪਾ ਨੂੰ ਗਠਜੋੜ ਲਈ ਦੂਜੀਆਂ ਪਾਰਟੀਆਂ ਦੇ ਦਰਵਾਜ਼ੇ 'ਤੇ ਜਾਣਾ ਪੈਂਦਾ ਸੀ, ਉਸ ਨੂੰ ਹਰਿਆਣਾ 'ਚ ਵੋਟਰਾਂ ਨੇ ਇਸ ਤਰ੍ਹਾਂ ਸਿਰ ਮੱਥੇ ਬਿਠਾਇਆ ਕਿ ਨਾ ਸਿਰਫ਼ ਉਸ ਦੀ ਝੋਲੀ 'ਚ 10 ਦੀਆਂ 10 ਸੀਟਾਂ ਪਾ ਦਿੱਤੀਆਂ। 2009 'ਚ 12.1 ਫ਼ੀਸਦੀ ਵੋਟ ਲੈ ਕੇ ਵੀ ਕੋਈ ਸੀਟ ਨਾ ਜਿੱਤਣ ਵਾਲੀ ਭਾਜਪਾ 2019 'ਚ ਸਾਰੀਆਂ 10 ਸੀਟਾਂ ਜਿੱਤੀ। 58 ਫ਼ੀਸਦੀ ਤੋਂ ਜ਼ਿਆਦਾ ਵੋਟ ਮਿਲੇ।
2009 'ਚ 41.8 ਫ਼ੀਸਦੀ ਵੋਟ ਪਾ ਕੇ 9 ਸੀਟਾਂ ਜਿੱਤਣ ਵਾਲੀ ਕਾਂਗਰਸ 2019 'ਚ ਜ਼ੀਰੋ 'ਤੇ ਆ ਗਈ। ਵੋਟ ਸ਼ੇਅਰ ਵੀ 28.4 ਫ਼ੀਸਦੀ ਰਿਹਾ। ਸਭ ਤੋਂ ਜ਼ਿਆਦਾ ਵੋਟ ਇਨੈਲੋ ਦਾ ਗਿਆ। 2009 'ਚ ਇਨੈਲੋ ਦਾ ਵੋਟ ਸ਼ੇਅਰ 15.8 ਫ਼ੀਸਦੀ ਸੀ, ਜੋ ਘੱਟ ਕੇ 1.89 ਫ਼ੀਸਦੀ 'ਤੇ ਆ ਗਿਆ। ਇਸੇ ਤਰ੍ਹਾਂ ਬਸਪਾ 2009 'ਚ 15.7 ਫੀਸਦੀ ਵੋਟ ਮਿਲੇ ਸਨ ਪਰ 10 ਸਾਲ ਬਾਅਦ 3.65 ਫ਼ੀਸਦੀ ਹੀ ਮਿਲੇ। ਪਿਛਲੇ 10 ਸਾਲਾਂ 'ਚ ਹਰਿਆਣਾ ਜਨਹਿੱਤ ਕਾਂਗਰਸ (ਹਜਕਾਂ) ਦਾ ਕਾਂਗਰਸ 'ਚ ਰਲੇਵਾਂ ਹੋਇਆ ਤਾਂ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ) ਦਾ ਉਦੈ ਵੀ ਹੋਇਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e