ਭਾਜਪਾ ਸੰਸਦੀ ਦਲ ਬੈਠਕ: ਮੋਦੀ ਨੇ ਸੰਸਦ ਮੈਂਬਰ ਨੂੰ ਪੈਰ ਛੂਹਣ ਤੋਂ ਰੋਕਿਆ

Tuesday, Jul 31, 2018 - 11:58 AM (IST)

ਨਵੀਂ ਦਿੱਲੀ— ਮਾਨਸੂਨ ਸੈਸ਼ਨ ਦੇ ਵਿਚਕਾਰ ਅੱਜ ਭਾਜਪਾ ਦੀ ਸੰਸਦੀ ਦਲ ਦੀ ਬੈਠਕ ਹੋਈ। ਬੈਠਕ 'ਚ ਪ੍ਰਧਾਨਮੰਤਰੀ ਨਰਿੰਦਰ ਮੋਦੀ, ਗ੍ਰਹਿਮੰਤਰੀ ਰਾਜਨਾਥ ਸਿੰਘ, ਭਾਜਪਾ ਪ੍ਰਧਾਨ ਅਮਿਤ ਸ਼ਾਹ ਸਮੇਤ ਪਾਰਟੀ ਦੇ ਕਈ ਵੱਡੇ ਨੇਤਾ ਮੌਜੂਦ ਰਹੇ। ਬੈਠਕ 'ਚ ਸ਼ਾਮਲ ਹੋਣ ਤੋਂ ਪਹਿਲਾਂ ਮੋਦੀ ਨੂੰ ਸਨਮਾਨਿਤ ਕੀਤਾ ਗਿਆ। ਬੇਭਰੋਗਸੀ ਮਤੇ 'ਤੇ ਸਰਕਾਰ ਦੀ ਜਿੱਤ 'ਤੇ ਮੋਦੀ ਨੂੰ ਸਨਮਾਨਿਤ ਕੀਤਾ ਗਿਆ। ਜਦੋਂ ਮੋਦੀ ਆਪਣੀ ਸੀਟ 'ਤੇ ਬੈਠਣ ਲੱਗੇ ਤਾਂ ਇਕ ਸੰਸਦ ਮੈਂਬਰ ਨੇ ਉਨ੍ਹਾਂ ਦੇ ਪੈਰ ਛੂਹਣ ਦੀ ਕੋਸ਼ਿਸ਼ ਕੀਤੀ ਪਰ ਪੀ.ਐੱਮ ਨੇ ਤੁਰੰਤ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। 
ਮੋਦੀ ਪਹਿਲਾਂ ਵੀ ਕਈ ਵਾਰ ਸੰਸਦ ਮੈਂਬਰਾਂ ਨੂੰ ਹਿਦਾਇਤ ਦੇ ਚੁੱਕੇ ਹਨ ਕਿ ਕੋਈ ਵੀ ਉਨ੍ਹਾਂ ਦੇ ਪੈਰ ਨਾ ਛੂਹਣ। ਇੱਥੋਂ ਤੱਕ ਕਿ ਉਨ੍ਹਾਂ ਨੇ ਸਨਮਾਨ ਲਈ ਵੱਡੇ-ਵੱਡੇ ਗੁਲਦਸਤੇ ਦੇਣ ਦੀ ਜਗ੍ਹਾ ਇਕ ਗੁਲਾਬ ਦਾ ਫੁੱਲ ਦੇਣ ਦਾ ਵੀ ਨਿਯਮ ਬਣਾਇਆ ਹੈ। ਮੋਦੀ ਹੁਣ ਕਿਸੇ ਵੀ ਰਾਜ 'ਚ ਜਾਂਦੇ ਹਨ ਤਾਂ ਏਅਰਪੋਰਟ 'ਤੇ ਗੁਲਾਬ ਦਾ ਫੁੱਲ ਰਸਮੀ ਤੌਰ 'ਤੇ ਸਵਾਗਤ ਲਈ ਦਿੱਤਾ ਜਾਂਦਾ ਹੈ। ਬੈਠਕ 'ਚ ਮਿਸ਼ਨ 2019 ਅਤੇ ਸਦਨ ਦੀ ਕਾਰਵਾਈ 'ਤੇ ਹੋ ਸਕਦੀ ਹੈ ਚਰਚਾ।


Related News