ਭਾਜਪਾ ਨੇ ਕੀਤੀਆਂ ਸੰਗਠਨਾਤਮਕ ਨਿਯੁਕਤੀਆਂ, ਇਨ੍ਹਾਂ 3 ਚਿਹਰਿਆਂ ਨੂੰ ਸੌਂਪੀ ਗਈ ਕਮਾਨ

Thursday, Dec 31, 2020 - 05:59 PM (IST)

ਭਾਜਪਾ ਨੇ ਕੀਤੀਆਂ ਸੰਗਠਨਾਤਮਕ ਨਿਯੁਕਤੀਆਂ, ਇਨ੍ਹਾਂ 3 ਚਿਹਰਿਆਂ ਨੂੰ ਸੌਂਪੀ ਗਈ ਕਮਾਨ

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵੀਰਵਾਰ ਨੂੰ ਆਪਣੇ ਸੰਗਠਨਾਤਮਕ ਨਿਯੁਕਤੀ 'ਚ ਤਬਦੀਲੀ ਕਰਦੇ ਹੋਏ ਵੀ. ਸਤੀਸ਼ ਨੂੰ ਦਿੱਲੀ ਕੇਂਦਰ ਦਾ ਸੰਗਠਨ ਨਿਯੁਕਤ ਕੀਤਾ ਹੈ। ਉੱਥੇ ਹੀ ਇਸ ਮੌਕੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਸੌਦਾਨ ਸਿੰਘ ਨੂੰ ਚੰਡੀਗੜ੍ਹ ਕੇਂਦਰ ਦਾ ਰਾਸ਼ਟਰੀ ਉੱਪ ਪ੍ਰਧਾਨ ਅਤੇ ਸ਼ਿਵ ਪ੍ਰਕਾਸ਼ ਨੂੰ ਭੋਪਾਲ ਕੇਂਦਰ ਦੀ ਰਾਸ਼ਟਰੀ ਸਹਿ ਸੰਗਠਨ ਮਹਾਮੰਤਰੀ ਨਿਯੁਕਤ ਕੀਤਾ ਹੈ।

PunjabKesari

ਇਨ੍ਹਾਂ ਤਿੰਨਾਂ ਦੀ ਨਿਯੁਕਤੀ ਤੁਰੰਤ ਪ੍ਰਭਾਵ ਤੋਂ ਲਾਗੂ ਹੋਵੇਗੀ। ਉੱਥੇ ਹੀ ਭੋਪਾਲ ਤੋਂ ਇਲਾਵਾ ਸ਼ਿਵ ਪ੍ਰਕਾਸ਼ ਦਾ ਵਿਸ਼ੇਸ਼ ਧਿਆਨ ਛੱਤੀਸਗੜ੍ਹ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ 'ਤੇ ਵੀ ਰਹੇਗਾ। ਚੰਡੀਗੜ੍ਹ ਤੋਂ ਇਲਾਵਾ ਇਨ੍ਹਾਂ ਦਾ ਵਿਸ਼ੇਸ਼ ਧਿਆਨ ਹਰਿਆਣਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ 'ਤੇ ਵੀ ਹੋਵੇਗਾ।


author

DIsha

Content Editor

Related News