ਸੰਸਦ ''ਚ ਧੱਕਾ-ਮੁੱਕੀ ਮਾਮਲਾ : ਭਾਜਪਾ ਸੰਸਦ ਮੈਂਬਰਾਂ ਨੂੰ ਹਸਪਤਾਲ ਤੋਂ ਮਿਲੀ ਛੁੱਟੀ

Monday, Dec 23, 2024 - 12:43 PM (IST)

ਸੰਸਦ ''ਚ ਧੱਕਾ-ਮੁੱਕੀ ਮਾਮਲਾ : ਭਾਜਪਾ ਸੰਸਦ ਮੈਂਬਰਾਂ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਨਵੀਂ ਦਿੱਲੀ- ਸੰਸਦ ਕੰਪਲੈਕਸ ਵਿਚ ਵਿਰੋਧੀ ਧਿਰ ਅਤੇ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ.ਡੀ.ਏ.) ਦੇ ਮੈਂਬਰਾਂ ਵਿਚਾਲੇ ਹਾਲ ਹੀ ਵਿਚ ਹੋਈ ਕਥਿਤ ਧੱਕਾ-ਮੁੱਕੀ ਵਿਚ ਜ਼ਖਮੀ ਹੋਏ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 2 ਸੰਸਦ ਮੈਂਬਰਾਂ ਨੂੰ ਸੋਮਵਾਰ ਨੂੰ ਰਾਮ ਮਨੋਹਰ ਲੋਹੀਆ (ਆਰ.ਐੱਮ.ਐੱਲ.) ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਓਡੀਸ਼ਾ ਦੇ ਪ੍ਰਤਾਪ ਸਾਰੰਗੀ (69) ਅਤੇ ਉੱਤਰ ਪ੍ਰਦੇਸ਼ ਦੇ ਮੁਕੇਸ਼ ਰਾਜਪੂਤ ਨੂੰ 19 ਦਸੰਬਰ ਨੂੰ ਸਿਰ 'ਚ ਸੱਟ ਲੱਗਣ ਕਾਰਨ ਸੰਸਦ ਤੋਂ ਹਸਪਤਾਲ ਲਿਆਂਦਾ ਗਿਆ ਸੀ। ਇਕ ਸੀਨੀਅਰ ਡਾਕਟਰ ਨੇ ਕਿਹਾ,"ਦੋਵੇਂ ਸੰਸਦ ਮੈਂਬਰਾਂ ਦੀ ਹਾਲਤ ਹੁਣ ਬਿਹਤਰ ਹੈ ਅਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ।" ਉਨ੍ਹਾਂ ਨੂੰ ਆਈਸੀਯੂ 'ਚ ਨਿਗਰਾਨੀ ਹੇਠ ਰੱਖਿਆ ਗਿਆ ਸੀ ਅਤੇ ਸ਼ਨੀਵਾਰ ਨੂੰ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਸੰਸਦ ਭਵਨ ਦੇ ਦੁਆਰ 'ਤੇ ਧੱਕਾ-ਮੁੱਕੀ 'ਚ ਭਾਜਪਾ ਦੇ ਦੋ ਸੰਸਦ ਮੈਂਬਰ ਜ਼ਖ਼ਮੀ

ਡਾਕਟਰਾਂ ਅਨੁਸਾਰ, ਸਾਰੰਗੀ ਨੂੰ ਦਿਲ ਦੀ ਬਿਮਾਰੀ ਹੈ ਅਤੇ ਉਸ 'ਚ ਸਟੈਂਟ ਲੱਗਾ ਹੋਇਆ ਹੈ। ਆਰਐੱਮਐੱਲ ਹਸਪਤਾਲ ਦੇ ਐੱਮਐੱਸ ਡਾਕਟਰ ਸ਼ੁਕਲਾ ਨੇ ਪਹਿਲੇ ਕਿਹਾ ਸੀ ਕਿ ਐੱਮਆਰਆਈ ਅਤੇ ਸੀਟੀ ਸਕੈਨ 'ਚ ਸੱਟ ਗੰਭੀਰ ਨਹੀਂ ਪਾਈ ਗਈ। ਡਾ. ਸ਼ੁਕਲਾ ਅਨੁਸਾਰ ਜਦੋਂ ਸਾਰੰਗੀ ਨੂੰ ਲਿਆਂਦਾ ਗਿਆ ਤਾਂ ਉਨ੍ਹਾਂ ਦੇ ਮੱਥੇ ਤੋਂ ਬਹੁਤ ਖ਼ੂਨ ਵਹਿ ਰਿਹਾ ਸੀ। ਡਾ. ਸ਼ੁਕਲਾ ਨੇ ਕਿਹਾ,"ਉਨ੍ਹਾਂ ਦੇ ਮੱਥੇ 'ਤੇ ਡੂੰਘਾ ਜ਼ਖ਼ਮ ਸੀ ਅਤੇ ਸਾਨੂੰ ਟਾਂਕੇ ਲਗਾਉਣੇ ਪਏ ਸਨ।" ਉਨ੍ਹਾਂ ਕਿਹਾ,"ਰਾਜਪੂਤ ਦੇ ਸਿਰ 'ਤੇ ਵੀ ਸੱਟ ਲੱਗੀ ਸੀ, ਜਿਸ ਦੇ ਤੁਰੰਤ ਬਾਅਦ ਉਹ ਬੇਹੋਸ਼ ਹੋ ਗਿਆ। ਹਾਲਾਂਕਿ, ਹਸਪਤਾਲ ਲਿਆਏ ਜਾਣ ਦੇ ਸਮੇਂ ਸੰਸਦ ਮੈਂਬਰ ਹੋਸ਼ 'ਚ ਸਨ। ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵਧਿਆ ਹੋਇਆ ਸੀ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News