'ਪਹਿਲਾਂ ਆਪਣੇ ਬੱਚੇ ਸਰਹੱਦ 'ਤੇ ਭੇਜੋ', ਜਾਣੋ ਗੌਤਮ ਗੰਭੀਰ ਨੇ ਨਵਜੋਤ ਸਿੱਧੂ ਨੂੰ ਅਜਿਹਾ ਕਿਉਂ ਕਿਹਾ
Tuesday, Nov 23, 2021 - 10:45 AM (IST)
ਨਵੀਂ ਦਿੱਲੀ (ਭਾਸ਼ਾ) : ਸਾਬਕਾ ਭਾਰਤੀ ਬੱਲੇਬਾਜ਼ ਅਤੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ‘ਵੱਡਾ ਭਰਾ’ ਕਹਿਣ ਲਈ ਆਲੋਚਨਾ ਕੀਤੀ ਅਤੇ ਉਨ੍ਹਾਂ ਨੂੰ ਕਿ ਇਸ ਤਰ੍ਹਾਂ ਦਾ ਬਿਆਨ ਦੇਣ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਸਰਹੱਦ ’ਤੇ ਭੇਜੋ।
ਇਹ ਵੀ ਪੜ੍ਹੋ : ਵਿਗਿਆਨੀਆਂ ਨੇ ਕੀਤਾ ਖੁਲਾਸਾ, ਅਗਲੇ ਕੋਰੋਨਾ ਵਾਇਰਸ ਨੂੰ ਜਨਮ ਦੇ ਸਕਦੇ ਹਨ ਚੂਹੇ ਅਤੇ ਬਾਂਦਰ
ਕ੍ਰਿਕਟਰ ਤੋਂ ਨੇਤਾ ਬਣੇ ਗੰਭੀਰ ਨੇ ਕਿਹਾ ਕਿ ਪਾਕਿਸਤਾਨ ਪ੍ਰਾਯੋਜਿਤ ਅੱਤਵਾਦ ਨਾਲ ਭਾਰਤ 70 ਸਾਲਾਂ ਤੋਂ ਲੜ ਰਿਹਾ ਹੈ ਅਤੇ ਇਹ ‘ਸ਼ਰਮਨਾਕ’ ਹੈ ਕਿ ਸਿੱਧੂ ਇਕ ‘ਅੱਤਵਾਦੀ ਦੇਸ਼’ ਦੇ ਪ੍ਰਧਾਨ ਮੰਤਰੀ ਨੂੰ ਆਪਣਾ ਵੱਡਾ ਭਰਾ ਦੱਸ ਰਹੇ ਹਨ। ਗੰਭੀਰ ਨੇ ਟਵੀਟ ਕੀਤਾ, ‘ਆਪਣੇ ਮੁੰਡੇ ਜਾਂ ਕੁੜੀ ਨੂੰ ਸਰਹੱਦ ’ਤੇ ਭੇਜੋ ਅਤੇ ਫਿਰ ਅੱਤਵਾਦੀ ਦੇਸ਼ ਦੇ ਮੁਖੀ ਨੂੰ ਆਪਣਾ ਵੱਡਾ ਭਰਾ ਦੱਸੋ। ਸ਼ਰਮਨਾਕ, ਰੀੜ੍ਹ ਦੀ ਹੱਡੀ ਤੋਂ ਰਹਿਤ।’ ਦੱਸ ਦੇਈਏ ਕਿ ਸਿੱਧੂ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਵਿਚ 20 ਨਵੰਬਰ ਨੂੰ ਮੱਥਾ ਟੇਕਣ ਦੇ ਬਾਅਦ ਇਮਰਾਨ ਖਾਨ ਦੀ ਪ੍ਰਸ਼ੰਸਾ ਕੀਤੀ ਸੀ ਅਤੇ ਉਨ੍ਹਾਂ ਨੂੰ ਆਪਣਾ ਵੱਡਾ ਭਰਾ ਦੱਸਿਆ ਸੀ।
ਇਹ ਵੀ ਪੜ੍ਹੋ : ਸਾਵਧਾਨ: ਕੋਰੋਨਾ ਨੇ ਫਿਰ ਰੋਕੀ ਜ਼ਿੰਦਗੀ, ਇਸ ਦੇਸ਼ ’ਚ ਮੁੜ ਲੱਗੀ ਤਾਲਾਬੰਦੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।