ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਪ੍ਰਗਿਆ ਠਾਕੁਰ ਨੂੰ ਮਿਲੀ ਧਮਕੀ ਭਰੀ ਚਿੱਠੀ

Tuesday, Jan 14, 2020 - 12:17 AM (IST)

ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਪ੍ਰਗਿਆ ਠਾਕੁਰ ਨੂੰ ਮਿਲੀ ਧਮਕੀ ਭਰੀ ਚਿੱਠੀ

ਭੋਪਾਲ — ਲੋਕ ਸਭਾ 'ਚ ਭਾਜਪਾ ਦੀ ਸੰਸਦ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ ਇਕ ਧਮਕੀ ਭਰੀ ਚਿੱਠੀ ਮਿਲੀ ਹੈ। ਉਰਦੂ 'ਚ ਲਿਖੀ ਚਿੱਠੀ 'ਚ ਪਾਉਡਰ ਵੀ ਮਿਲਿਆ ਹੈ। ਸ਼ੱਕੀ ਚਿੱਠੀ ਨੂੰ ਜਾਂਚ ਲਈ ਫਾਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਐੱਫ.ਐੱਸ.ਐੱਲ. ਦੀ ਟੀਮ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਆਪਣੇ ਬਿਆਨਾਂ ਕਾਰਨ ਹਮੇਸ਼ਾ ਵਿਵਾਦਾਂ 'ਚ ਰਹਿਣ ਵਾਲੀ ਪ੍ਰਗਿਆ ਠਾਕੁਰ ਨੇ ਲੋਕ ਸਭਾ 'ਚ ਨਾਥੂਰਾਮ ਗੋਡਸੇ ਨੂੰ 'ਦੇਸ਼ਭਗਤ' ਕਰਾਰ ਦਿੱਤਾ ਸੀ। ਉਨ੍ਹਾਂ ਦੇ ਇਸ ਬਿਆਨ 'ਤੇ ਕਾਂਗਰਸ ਨੇ ਸਖਤ ਇਤਰਾਜ ਜ਼ਾਹਿਰ ਕੀਤਾ ਸੀ।
ਮਹਾਤਮਾ ਗਾਂਧੀ ਦੇ ਕਾਤਲ ਨਾਥੂਰਾਮ ਗੋਡਸੇ ਨੂੰ ਦੇਸ਼ਭਗਤ ਦੱਸਣ ਵਾਲੇ ਬਿਆਨ ਤੋਂ ਬਾਅਦ ਭਾਜਪਾ ਅਤੇ ਕੇਂਦਰ ਸਰਕਾਰ ਨੇ ਸੰਸਦ ਪ੍ਰਗਿਆ ਠਾਕੁਰ 'ਤੇ ਕਾਰਵਾਈ ਕੀਤੀ ਸੀ। ਸਾਧਵੀ ਨੂੰ ਰੱਖਿਆ ਮੰਤਰਾਲਾ ਦੀ ਕਮੇਟੀ ਤੋਂ ਹਟਾ ਦਿੱਤਾ ਗਿਆ। ਨਾਲ ਹੀ ਭਾਜਪਾ ਸੰਸਦੀ ਦਲ ਦੀ ਬੈਠਕ 'ਚ ਆਉਣ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ।


author

Inder Prajapati

Content Editor

Related News