5 ਸਾਲਾਂ ''ਚ ਇੰਨੀ ਵਧੀ ਅਨੁਰਾਗ ਠਾਕੁਰ ਦੀ ਜਾਇਦਾਦ, 3 ਮੁਕੱਦਮੇ ਦਰਜ
Saturday, Apr 27, 2019 - 03:13 PM (IST)

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੀ ਹਮੀਰਪੁਰ ਸੀਟ ਤੋਂ ਭਾਜਪਾ ਉਮੀਦਵਾਰ ਅਨੁਰਾਗ ਠਾਕੁਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ। ਅਨੁਰਾਗ ਦੇ ਚੋਣ ਹਲਫਨਾਮੇ 'ਚ ਖੁਲਾਸਾ ਹੋਇਆ ਹੈ ਕਿ ਪਿਛਲੇ 5 ਸਾਲਾਂ 'ਚ ਉਸ ਦੀ ਆਮਦਨੀ 'ਚ ਡੇਢ ਗੁਣਾ ਤੋਂ ਜ਼ਿਆਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਵੱਖ-ਵੱਖ ਧਾਰਾਵਾਂ ਤਹਿਤ 3 ਕੇਸ ਵੀ ਦਰਜ ਹਨ। ਰਿਪੋਰਟ ਮੁਤਾਬਕ ਅਨੁਰਾਗ ਠਾਕੁਰ ਦੀ 2013-14 'ਚ 9,95,380 ਰੁਪਏ ਆਮਦਨੀ ਸੀ, ਜੋ 2017-18 'ਚ ਵੱਧ ਕੇ 17,02,090 ਹੋ ਗਈ। ਭਾਜਪਾ ਉਮੀਦਵਾਰ ਅਨੁਰਾਗ ਠਾਕੁਰ 'ਤੇ ਧੋਖਾਧੜੀ ਅਤੇ ਵੱਖ-ਵੱਖ ਧਾਰਾਵਾਂ ਤਹਿਤ 3 ਕੇਸ ਦਰਜ ਹਨ। ਵਿਸ਼ੇਸ਼ ਜੱਜ ਅਤੇ ਐਡੀਸ਼ਨਲ ਸੈਸ਼ਨ ਜੱਜ ਧਰਮਸ਼ਾਲਾ, ਹਾਈਕੋਰਟ ਅਤੇ ਪਟਿਆਲਾ ਹਾਊਸ ਦਿੱਲੀ 'ਚ 3 ਮਾਮਲੇ ਵਿਚਾਰ ਅਧੀਨ ਹਨ।
ਦੱਸਿਆ ਜਾਂਦਾ ਹੈ ਕਿ ਇਹ ਮਾਮਲੇ ਭੂਮੀ ਜਬਰਦਸਤੀ ਕਬਜ਼ਾ, ਸਰਕਾਰੀ ਸੰਪੱਤੀ ਨੂੰ ਨੁਕਸਾਨ ਪਹੁੰਚਾਉਣ ਅਤੇ ਧੋਖਾਧੜੀ ਦੇ ਦੋਸ਼ 'ਚ ਦਰਜ ਹੈ। ਪਿਛਲੇ 5 ਸਾਲਾਂ ਦੇ ਮੁਕਾਬਲੇ 'ਚ ਅਨੁਰਾਗ ਠਾਕੁਰ ਦੀ ਸੰਪੱਤੀ 1 ਕਰੋੜ 5 ਲੱਖ ਰੁਪਏ ਵੱਧ ਗਈ ਹੈ।ਇਸ ਤੋਂ ਇਲਾਵਾ ਅਨੁਰਾਗ ਅਤੇ ਉਸ ਦੀ ਪਤਨੀ ਦੇ ਨਾਂ 'ਤੇ ਕ੍ਰਮਵਾਰ 3.25 ਲੱਖ ਅਤੇ 2.50 ਲੱਖ ਰੁਪਏ ਦੀ ਕੀਮਤ ਦੇ ਦੋ ਪਿਸਟਲ ਹਨ। ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ ਅਨੁਰਾਗ ਨੇ ਚੋਣ ਕਮਿਸ਼ਨ ਨੂੰ ਦਿੱਤੇ ਸਹੁੰ ਚੁੱਕ ਪੱਤਰ 'ਚ ਆਪਣੀ ਚੱਲ ਅਤੇ ਅਚੱਲ ਜਾਇਦਾਦ 4.62 ਕਰੋੜ ਰੁਪਏ ਦੱਸੀ ਸੀ। 26 ਅਪ੍ਰੈਲ 2019 ਨੂੰ ਭਰੇ ਨਾਮਜ਼ਦਗੀ ਪੱਤਰ 'ਚ ਉਨ੍ਹਾਂ ਨੇ ਆਪਣੀ ਸੰਪੱਤੀ 5.67 ਕਰੋੜ ਰੁਪਏ ਦਰਸਾਈ ਹੈ। ਅਨੁਰਾਗ ਦੀ ਪਤਨੀ ਕੋਲ 25 ਤੋਂ 29 ਲੱਖ ਦੇ 793 ਗ੍ਰਾਮ ਸੋਨੇ ਦੇ ਗਹਿਣੇ ਵੀ ਹਨ।