ਭਾਜਪਾ ਵਿਧਾਇਕ ਦੀ ਨੌਜਵਾਨਾਂ ਨੂੰ ਨਸੀਹਤ, ਗਰਲਫਰੈਂਡ-ਬੁਆਏਫਰੈਂਡ ਨਾ ਬਣਾਓ

Sunday, Mar 25, 2018 - 01:17 PM (IST)

ਗੁਨਾ— ਦੇਸ਼ 'ਤੇ ਜਿੱਥੇ ਆਏ ਦਿਨ ਔਰਤਾਂ ਨਾਲ ਅਪਰਾਧ ਦੀਆਂ ਖਬਰਾਂ ਪੜ੍ਹਨ-ਸੁਣਨ ਨੂੰ ਮਿਲ ਰਹੀਆਂ ਹਨ, ਉੱਥੇ ਹੀ ਮੱਧ ਪ੍ਰਦੇਸ਼ ਦੇ ਭਾਜਪਾ ਵਿਧਾਇਕ ਇਹ ਮੰਨਣ ਨੂੰ ਤਿਆਰ ਨਹੀਂ ਹਨ। ਐੱਮ.ਪੀ. ਦੇ ਗੁਨਾ ਤੋਂ ਵਿਧਾਇਕ ਪੰਨਾਲਾਲ ਸ਼ਾਕਯ ਦਾ ਕਹਿਣਾ ਹੈ ਕਿ ਅਪਰਾਧ ਦੇ ਅੰਕੜੇ ਤਾਂ ਕੁਝ ਵੀ ਦੱਸਦੇ ਹਨ। ਇਹੀ ਨਹੀਂ ਨੌਜਵਾਨਾਂ ਨੂੰ ਨਸੀਹਤ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੱਛਮੀ ਸੰਸਕ੍ਰਿਤੀ ਤੋਂ ਦੂਰ ਰਹਿਣਾ ਚਾਹੀਦਾ ਅਤੇ ਗਰਲਫਰੈਂਡ-ਬੁਆਏਫਰੈਂਡ ਨਹੀਂ ਬਣਾਉਣਾ ਚਾਹੀਦਾ। ਰਾਮਨੌਮੀ ਮੌਕੇ ਮੀਡੀਆ ਨਾਲ ਗੱਲ ਕਰਦੇ ਹੋਏ ਪੰਨਾਲਾਲ ਸ਼ਾਕਯ ਨੇ ਕਿਹਾ,''ਸਾਡੇ ਦੇਸ਼ 'ਚ ਔਰਤਾਂ ਦੀ ਪੂਜਾ 4 ਵਾਰ ਹੁੰਦੀ ਹੈ, ਅਸੀਂ ਕਿਵੇਂ ਮੰਨ ਲਈਏ ਕਿ ਅੱਤਿਆਚਾਰ ਹੋ ਰਿਹਾ ਹੈ? ਅੰਕੜੇ ਕੁਝ ਵੀ ਦੱਸਦੇ ਹਨ। ਉਸ ਕ੍ਰਮ 'ਚ ਅਸੀਂ ਕਿਹਾ ਕਿ ਪੱਛਮੀ ਸੰਸਕ੍ਰਿਤੀ ਤੋਂ ਦੂਰ ਰਹਿਣਾ ਚਾਹੀਦਾ। ਨਾ ਗਰਲਫਰੈਂਡ ਬਣਾਉਣੀ ਚਾਹੀਦੀ ਹੈ ਨਾ ਬੁਆਏਫਰੈਂਡ।''

ਪੰਨਾਲਾਲ ਸ਼ਾਕਯ ਇਸ ਤੋਂ ਪਹਿਲਾਂ ਵੀ ਅਜਿਹੇ ਬਿਆਨ ਦੇ ਚੁਕੇ ਹਨ। ਪਿਛਲੇ ਸਾਲ ਦਸੰਬਰ 'ਚ ਵਿਰਾਟ ਕੋਹਲੀ-ਅਨੁਸ਼ਕਾ ਸ਼ਰਮਾ ਦੇ ਵਿਆਹ 'ਤੇ ਪੀ.ਐੱਲ. ਸ਼ਾਕਯ ਨੇ ਕਿਹਾ ਸੀ ਕਿ ਦੋਹਾਂ ਨੂੰ ਭਾਰਤ 'ਚ ਹੀ ਕਿਸੇ ਸਥਾਨ ਨੂੰ ਵਿਆਹ ਸੰਸਕਾਰ ਲਈ ਚੁਣਨਾ ਚਾਹੀਦਾ ਸੀ। ਇਹੀ ਨਹੀਂ ਉਨ੍ਹਾਂ ਨੇ ਵਿਰਾਟ ਕੋਹਲੀ ਦੇ ਇਟਲੀ 'ਚ ਵਿਆਹ ਕਰਨ 'ਤੇ ਉਨ੍ਹਾਂ ਦੀ ਦੇਸ਼ਭਗਤੀ 'ਤੇ ਸਵਾਲ ਚੁੱਕਿਆ ਸੀ। ਉਦੋਂ ਉਨ੍ਹਾਂ ਨੇ ਕਿਹਾ ਸੀ,''ਭਗਵਾਨ ਰਾਮ, ਭਗਵਾਨ ਕ੍ਰਿਸ਼ਨ, ਵਿਕਰਮਾਦਿੱਤਿਯ, ਯੂਧੀਸ਼ਠਿਰ ਦਾ ਵਿਆਹ ਇਸੇ ਭੂਮੀ 'ਤੇ ਹੋਇਆ ਹੈ। ਤੁਹਾਡੇ ਸਾਰਿਆਂ ਦੇ ਵੀ ਹੋਏ ਹੋਣਗੇ ਜਾਂ ਹੋਣ ਵਾਲੇ ਹੋਣਗੇ ਪਰ ਸਾਡੇ 'ਚੋਂ ਵਿਆਹ ਕਰਨ ਲਈ ਕੋਈ ਵਿਦੇਸ਼ ਨਹੀਂ ਜਾਂਦਾ। ਕੋਹਲੀ ਉਨ੍ਹਾਂ ਨੇ ਪੈਸਾ ਇੱਥੇ ਕਮਾਇਆ, ਵਿਆਹ 'ਚ ਅਰਬਾਂ ਰੁਪਏ ਉੱਥੇ ਇਟਲੀ ਖਰਚ ਕੀਤੇ। ਭਾਰਤ ਦੀ ਭੂਮੀ ਦਾ ਵਿਰਾਟ ਲਈ ਕੋਈ ਮਾਨ ਨਹੀਂ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਰਾਸ਼ਟਰਭਗਤ ਨਹੀਂ ਹੈ।''


Related News