ਭਾਜਪਾ ਵਿਧਾਇਕ ਨੇ ਬੰਦੂਕ ਅਤੇ ਸ਼ਰਾਬ ਨਾਲ ਕੀਤਾ ਡਾਂਸ, ਵੀਡੀਓ ਵਾਇਰਲ

07/10/2019 11:39:28 AM

ਦੇਹਰਾਦੂਨ— ਉਤਰਾਖੰਡ ਦੇ ਖਾਨਪੁਰ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੁਅੱਤਲ ਵਿਧਾਇਕ ਕੁਵੰਰ ਪ੍ਰਣਵ ਸਿੰਘ ਚੈਂਪੀਅਨ ਇਕ ਵਾਰ ਫਿਰ ਚਰਚਾ 'ਚ ਹਨ। ਪ੍ਰਣਵ ਸਿੰਘ ਦਾ ਬੰਦੂਕ ਨਾਲ ਗੀਤ 'ਤੇ ਠੁਮਕੇ ਲਗਾਉਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਪ੍ਰਣਵ 3 ਬੰਦੂਕਾਂ ਅਤੇ ਇਕ ਰਾਈਫਲ ਨਾਲ ਡਾਂਸ ਕਰਦੇ ਨਜ਼ਰ ਆ ਰਿਹਾ ਹੈ। ਉਸ ਦੇ ਹੱਥਾਂ'ਚ ਸ਼ਰਾਬ ਦਾ ਜਾਮ ਵੀ ਦਿਖਾਈ ਦੇ ਰਿਹਾ ਹੈ। ਵਿਧਾਇਕ ਨੇ ਦੋਹਾਂ ਹੱਥਾਂ 'ਚ ਇਕ-ਇਕ ਬੰਦੂਕ ਅਤੇ ਮੂੰਹ 'ਚ ਇਕ ਬੰਦੂਕ ਫੜੀ ਹੋਈ ਹੈ। ਬਾਅਦ 'ਚ ਉਹ ਜਾਮ ਨਾਲ ਹਥਿਆਰ ਲਹਿਰਾਉਂਦੇ ਨਜ਼ਰ ਆ ਰਿਹਾ ਹੈ।

ਵਿਧਾਇਕ ਪ੍ਰਣਵ ਆਪਣੇ ਸਮਰਥਕਾਂ ਨਾਲ ਬਾਲੀਵੁੱਡ ਫਿਲਮ ਕਰਨ-ਅਰਜੁਨ ਦੇ ਇਕ ਗੀਤ 'ਤੇ ਠੁਮਕੇ ਲਗਾਉਂਦੇ ਨਜ਼ਰ ਆ ਰਿਹਾ ਹੈ। ਵੀਡੀਓ 'ਚ ਵਿਧਾਇਕ ਕਈ ਥਾਂ ਗਾਲ੍ਹਾਂ ਵੀ ਕੱਢਦਾ ਨਜ਼ਰ ਆ ਰਿਹਾ ਹੈ। ਪ੍ਰਣਵ ਚੈਂਪੀਅਨ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਪੱਤਰਕਾਰਾਂ ਨਾਲ ਗਲਤ ਵਤੀਰਾ ਕਰਨ ਦੇ ਮਾਮਲਿਆਂ 'ਚ ਭਾਜਪਾ ਨੇ ਵਿਧਾਇਕ ਪ੍ਰਣਵ ਨੂੰ ਤਿੰਨ ਮਹੀਨੇ ਪਹਿਲਾਂ ਹੀ ਸਸਪੈਂਡ ਕਰ ਦਿੱਤਾ ਹੈ। ਉਸ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਦੋਸ਼ ਹੈ ਕਿ ਪ੍ਰਣਵ ਨੇ ਇਕ ਨਿੱਜੀ ਨਿਊਜ਼ ਚੈਨਲ ਦੇ ਰਿਪੋਰਟਰ ਨੂੰ ਦਿੱਲੀ ਸਥਿਤ ਉਤਰਾਖੰਡ ਭਵਨ 'ਚ ਬੁਲਾ ਕੇ ਧਮਕਾਇਆ ਸੀ।


DIsha

Content Editor

Related News