ਭਾਜਪਾ ਵਿਧਾਇਕ ਦੇ ਮੁਸਲਮਾਨ ਵਿਰੋਧੀ ਬਿਆਨ ਸਬੰਧੀ ਬਿਹਾਰ ਵਿਧਾਨ ਸਭਾ ’ਚ ਹੰਗਾਮਾ
Monday, Feb 28, 2022 - 08:58 PM (IST)
ਪਟਨਾ- ਬਿਹਾਰ ’ਚ ਭਾਜਪਾ ਵਿਧਾਇਕ ਹਰਿਭੂਸ਼ਣ ਠਾਕੁਰ ਬਚੌਲ ਦੇ ਪਿਛਲੇ ਹਫ਼ਤੇ ਮੀਡੀਆ ’ਚ ਦਿੱਤੇ ਗਏ ਬਿਆਨ ਸਬੰਧੀ ਵਿਰੋਧੀ ਧਿਰ ਦੇ ਹੰਗਾਮੇ ਵਿਚਾਲੇ ਸੋਮਵਾਰ ਨੂੰ ਸੂਬਾ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਤੇ ਤੱਤਕਾਲ ਬਿਜ਼ਨੈੱਸ ਐਡਵਾਇਜ਼ਰੀ ਕਮੇਟੀ ਦੀ ਬੈਠਕ ਬੁਲਾਈ ਗਈ। ਸਵੇਰੇ 11 ਵਜੇ ਜਿਓਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧੀ ਪਾਰਟੀਆਂ ਵਿਸ਼ੇਸ਼ ਰੂਪ ਨਾਲ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਮੈਂਬਰ ਆਸਣ ਦੇ ਸਾਹਮਣੇ ਆ ਗਏ ਤੇ ਬਚੌਲ ਦੀ ਮੁਅੱਤਲੀ ਦੀ ਮੰਗ ਕਰਨ ਲੱਗੇ।
ਇਹ ਖ਼ਬਰ ਪੜ੍ਹੋ- NZ v SA : ਦੂਜੇ ਟੈਸਟ 'ਚ ਦੱਖਣੀ ਅਫਰੀਕਾ ਮਜ਼ਬੂਤ, ਨਿਊਜ਼ੀਲੈਂਡ ਦੀਆਂ ਨਜ਼ਰਾਂ ਡਰਾਅ 'ਤੇ
ਬਚੌਲ ਨੇ ਕਿਹਾ ਸੀ ਕਿ ਭਾਰਤ ’ਚ ਰਹਿਣ ਵਾਲੇ ਮੁਸਲਮਾਨਾਂ ਦਾ ਵੋਟ ਅਧਿਕਾਰ ਖੋਹ ਲੈਣਾ ਚਾਹੀਦਾ ਹੈ ਤੇ ਉਨ੍ਹਾਂ ਨਾ ਦੂਸਰੇ ਦਰਜੇ ਦੇ ਨਾਗਰਿਕਾਂ ਵਰਗਾ ਸਲੂਕ ਕੀਤਾ ਜਾਣਾ ਚਾਹੀਦਾ ਹੈ। ਵਿਧਾਨ ਸਭਾ ਸਪੀਕਰ ਵਿਜੈ ਕੁਮਾਰ ਸਿਨ੍ਹਾ ਵੱਲੋਂ ਵਾਰ-ਵਾਰ ਬੇਨਤੀ ਕਰਨ ’ਤੇ ਵਿਰੋਧੀ ਵਿਧਾਇਕ ਆਪਣੇ ਸਥਾਨ ’ਤੇ ਚਲੇ ਗਏ ਤੇ ਆਸਣ ਦੇ ਸਾਹਮਣੇ ਆਪਣੇ ਮੁੱਦੇ ਚੁੱਕਣ ਲੱਗੇ। ਵਿਰੋਧੀ ਮੈਬਰਾਂ ਨੇ ਬਚੌਲ ਦੇ ਬਿਆਨ ਤੋਂ ਇਲਾਵਾ 2 ਹੋਰ ਮੁੱਦੇ ਚੁੱਕੇ, ਜਿਨ੍ਹਾਂ ’ਚ ਮੁੱਖ ਮੰਤਰੀ ਨੀਤੀਸ਼ ਕੁਮਾਰ ਦੀ ਪਾਰਟੀ ਜਦਯੂ ਦੇ ਵਰਕਰਾਂ ਦੀ ਸਮਸਤੀਪੁਰ ’ਚ ਗਊ ਰੱਖਿਅਕਾਂ ਵੱਲੋਂ ਕੁੱਟ-ਕੁੱਟ ਕੇ ਕੀਤੀ ਗਈ ਹੱਤਿਆ ਤੇ ਸ਼ਰਾਬਬੰਦੀ ਲਾਗੂ ਕਰਨ ’ਚ ਪੁਲਸ ਦੀ ਅਸਫਲਤਾ ਸ਼ਾਮਲ ਹੈ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ ਦੇ ਲਈ ICC ਨੇ ਹਟਾਇਆ ਬਾਇਓ ਬਬਲ, ਦਿੱਤਾ ਇਹ ਬਿਆਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।