ਭਾਜਪਾ ''ਚ ਸ਼ਾਮਲ ਹੋਏ ਮਿਥੁਨ ਚੱਕਰਵਰਤੀ, ਲਹਿਰਾਇਆ ਪਾਰਟੀ ਦਾ ਝੰਡਾ

Sunday, Mar 07, 2021 - 01:30 PM (IST)

ਭਾਜਪਾ ''ਚ ਸ਼ਾਮਲ ਹੋਏ ਮਿਥੁਨ ਚੱਕਰਵਰਤੀ, ਲਹਿਰਾਇਆ ਪਾਰਟੀ ਦਾ ਝੰਡਾ

ਕੋਲਕਾਤਾ- ਮਸ਼ਹੂਰ ਫਿਲਮ ਅਭਿਨੇਤਾ ਮਿਥੁਨ ਚੱਕਰਵਰਤੀ ਅੱਜ ਯਾਨੀ ਐਤਵਾਰ ਨੂੰ ਭਾਜਪਾ 'ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਊਂਡ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਮੰਚ 'ਤੇ ਭਾਜਪਾ ਦਾ ਝੰਡਾ ਚੁੱਕਿਆ। ਪੱਛਮੀ ਬੰਗਾਲ ਭਾਜਪਾ ਦੇ ਇੰਚਾਰਜ ਕੈਲਾਸ਼ ਵਿਜੇਵਰਗੀਯ ਨੇ ਦੱਸਿਆ ਕਿ ਹਿੰਦੀ ਅਤੇ ਬਾਂਗਲਾ ਫਿਲਮਾਂ ਦੇ ਅਭਿਨੇਤਾ ਮਿਥੁਨ ਚੱਕਰਵਰਤੀ ਭਾਜਪਾ ਲਈ ਚੋਣ ਪ੍ਰਚਾਰ ਕਰਨਗੇ। ਅਸਲ 'ਚ, ਭਾਜਪਾ ਨੂੰ ਜਿਸ ਵੱਡੇ ਬੰਗਾਲੀ ਚਿਹਰੇ ਦੀ ਤਲਾਸ਼ ਸੀ, ਅੱਜ ਉਹ ਪੂਰੀ ਹੋ ਗਈ ਹੈ। 

ਇਹ ਵੀ ਪੜ੍ਹੋ : PM ਮੋਦੀ ਦੀ ਮੌਜੂਦਗੀ 'ਚ ਭਾਜਪਾ 'ਚ ਸ਼ਾਮਲ ਹੋ ਸਕਦੇ ਹਨ ਮਿਥੁਨ ਚੱਕਰਵਰਤੀ

PunjabKesariਮਿਥੁਨ ਚੱਕਰਵਰਤੀ ਨੂੰ ਭਾਜਪਾ 'ਚ ਸ਼ਾਮਲ ਕਰਵਾਉਣ ਦੀ ਮੁਹਿੰਮ ਦੇ ਸੂਤਰਧਾਰ ਰਹੇ ਕੈਲਾਸ਼ ਵਿਜੇਵਰਗੀਯ ਲਗਾਤਾਰ ਐਕਸ਼ਨ 'ਚ ਸਨ। ਬੀਤੇ ਸ਼ਨੀਵਾਰ ਵਿਜੇਵਰਗੀਯ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ। ਵਿਜੇਵਰਗੀਯ ਨੇ ਟਵੀਟ ਕੀਤਾ ਕਿ ਦੇਰ ਰਾਤ ਕੋਲਕਾਤਾ ਦੇ ਬੇਲਗਾਚੀਆ 'ਚ ਸਿਨੇਮਾ ਜਗਤ ਦੇ ਮਸ਼ਹੂਰ ਅਭਿਨੇਤਾ ਮਿਥੁਨ ਨਾਲ ਲੰਬੀ ਚਰਚਾ ਹੋਈ। ਉਨ੍ਹਾਂ ਦੀ ਰਾਸ਼ਟਰ ਭਗਤੀ ਅਤੇ ਗਰੀਬਾਂ ਦੇ ਪ੍ਰਤੀ ਪ੍ਰੇਮ ਦੀਆਂ ਕਹਾਣੀਆਂ ਸੁਣ ਕੇ ਮਨ ਖ਼ੁਸ਼ ਹੋ ਗਿਆ। 

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਦੀ ਬ੍ਰਿਗੇਡ ਰੈਲੀ 'ਚ ਸ਼ਾਮਲ ਹੋਣਗੇ ਮਿਥੁਨ ਚੱਕਰਵਰਤੀ

ਨੋਟ : ਮਿਥੁਨ ਚੱਕਰਵਰਤੀ ਦੇ ਭਾਜਪਾ 'ਚ ਸ਼ਾਮਲ ਹੋਣ ਬਾਰੇ ਕੀ ਹੈ ਤੁਹਾਡੀ ਰਾਏ


author

DIsha

Content Editor

Related News