ਮੋਦੀ ਦੀ ਇਤਰਾਜ਼ਯੋਗ ਫੋਟੋ ਸ਼ੇਅਰ ਕਰਨ ’ਤੇ ਭੜਕੇ BJP ਵਰਕਰ, ਕਾਂਗਰਸੀ ਨੇਤਾ ਨੂੰ ਸ਼ਰ੍ਹੇਆਮ ਪਹਿਣਾਈ ਸਾੜ੍ਹੀ

Tuesday, Sep 23, 2025 - 11:34 PM (IST)

ਮੋਦੀ ਦੀ ਇਤਰਾਜ਼ਯੋਗ ਫੋਟੋ ਸ਼ੇਅਰ ਕਰਨ ’ਤੇ ਭੜਕੇ BJP ਵਰਕਰ, ਕਾਂਗਰਸੀ ਨੇਤਾ ਨੂੰ ਸ਼ਰ੍ਹੇਆਮ ਪਹਿਣਾਈ ਸਾੜ੍ਹੀ

ਮੁੰਬਈ, (ਅਨਸ)- ਮਹਾਰਾਸ਼ਟਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਇਤਰਾਜ਼ਯੋਗ ਫੋਟੋ ਸ਼ੇਅਰ ਕਰਨ ਤੇ ਭਾਰੀ ਹੰਗਾਮਾ ਹੋਇਆ। ਭਾਜਪਾ ਵਰਕਰਾਂ ਨੇ ਫੋਟੋ ਸ਼ੇਅਰ ਕਰਨ ਵਾਲੇ ਕਾਂਗਰਸੀ ਨੇਤਾ ਨੂੰ ਸ਼ਰ੍ਹੇਆਮ ਸਾੜੀ ਪਹਿਨਣ ਲਈ ਮਜਬੂਰ ਕੀਤਾ। ਇਸ ਨਾਲ ਦੋਵਾਂ ਪਾਰਟੀਆਂ ਵਿਚਾਲੇ ਤਿੱਖੀ ਬਹਿਸ ਹੋਈ।

ਕਾਂਗਰਸ ਦਾ ਦੋਸ਼ ਹੈ ਕਿ ਜੇ ਪੋਸਟ ਇਤਰਾਜ਼ਯੋਗ ਸੀ ਤਾਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਣੀ ਚਾਹੀਦੀ ਸੀ। ਰਿਪੋਰਟਾਂ ਅਨੁਸਾਰ 73 ਸਾਲਾ ਕਾਂਗਰਸੀ ਵਰਕਰ ਪ੍ਰਕਾਸ਼ ‘ਮਾਮਾ’ ਪਗਾਰੇ ਨੇ ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਇਕ ਫੋਟੋ ਸਾਂਝੀ ਕੀਤੀ, ਜਿਸ ’ਚ ਉਨ੍ਹਾਂ ਨੂੰ ਸਾੜੀ ਪਹਿਨੀ ਵਿਖਾਇਆ ਗਿਆ ਸੀ। ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਪੋਸਟ ’ਚ ਇਕ ਇਤਰਾਜ਼ਯੋਗ ਗੀਤ ਵੀ ਸ਼ਾਮਲ ਸੀ।

ਜ਼ਿਕਰਯੋਗ ਹੈ ਕਿ ਪਗਾਰੇ ਉਲਹਾਸਨਗਰ ਦੇ ਇਕ ਪ੍ਰਸਿੱਧ ਨੇਤਾ ਹਨ ਤੇ ਆਪਣੀ ਸਪੱਸ਼ਟਤਾ ਲਈ ਜਾਣੇ ਜਾਂਦੇ ਹਨ। ਇਸ ਪੋਸਟ ਨੇ ਭਾਜਪਾ ਨੇਤਾਵਾਂ ’ਚ ਗੁੱਸਾ ਪੈਦਾ ਕਰ ਦਿੱਤਾ। ਪਗਾਰੇ ਨੂੰ ਭਾਜਪਾ ਵਰਕਰਾਂ ਨੇ ਬੁਲਾਇਆ ਅਤੇ ਕਥਿਤ ਤੌਰ ’ਤੇ ਸਾੜੀ ਪਹਿਨਣ ਲਈ ਮਜਬੂਰ ਕੀਤਾ।


author

Rakesh

Content Editor

Related News