ਰਾਜਕੋਟ ਹਸਪਤਾਲ ''ਚ ਅੱਧੀ ਰਾਤ ਨੂੰ ਮਰੀਜ਼ਾਂ ਨੂੰ ਜਗਾ ਬਣਾ ''ਤਾ ਭਾਜਪਾ ਦਾ ਮੈਂਬਰ

Sunday, Oct 20, 2024 - 02:56 PM (IST)

ਨੈਸ਼ਨਲ ਡੈਸਕ : ਜੂਨਾਗੜ੍ਹ ਦੇ ਕਮਲੇਸ਼ਭਾਈ ਠੁਮਰ ਨੇ ਰਾਜਕੋਟ ਰਣਛੋੜਦਾਸ ਜੀ ਬਾਪੂ ਚੈਰੀਟੇਬਲ ਹਸਪਤਾਲ 'ਚ ਇਕ ਹੈਰਾਨ ਕਰਨ ਵਾਲੀ ਘਟਨਾ ਦਾ ਜ਼ਿਕਰ ਕੀਤਾ ਹੈ। ਜਦੋਂ ਉਹ ਆਪਣੇ ਮੋਤੀਆਬਿੰਦ ਦਾ ਆਪ੍ਰੇਸ਼ਨ ਕਰਵਾਉਣ ਪਹੁੰਚੇ ਤਾਂ ਅੱਧੀ ਰਾਤ ਨੂੰ ਇਕ ਨੌਜਵਾਨ ਉਥੇ ਆਇਆ ਅਤੇ ਉਸ ਨੇ ਸੁੱਤੇ ਪਏ ਮਰੀਜ਼ਾਂ ਨੂੰ ਜਗਾ ਕੇ ਉਨ੍ਹਾਂ ਨੂੰ ਭਾਜਪਾ ਦਾ ਮੈਂਬਰ ਬਣਾ ਦਿੱਤਾ। ਕਮਲੇਸ਼ਭਾਈ ਨੇ ਇਸ ਪੂਰੀ ਘਟਨਾ ਦਾ ਵੀਡੀਓ ਵੀ ਬਣਾਇਆ, ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀ ਭਾਜਪਾ ਵੱਲੋਂ ਸਕੂਲੀ ਬੱਚਿਆਂ ਅਤੇ ਹਸਪਤਾਲ ਜਾਣ ਵਾਲਿਆਂ ਨੂੰ ਆਪਣਾ ਮੈਂਬਰ ਬਣਾਉਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।

ਇਹ ਵੀ ਪੜ੍ਹੋ - ਸਕੂਲੀ ਬੱਚਿਆਂ ਲਈ Good News, ਨਵੰਬਰ ਮਹੀਨੇ 'ਚ ਇੰਨੇ ਦਿਨ ਬੰਦ ਰਹਿਣਗੇ ਸਕੂਲ

ਕਮਲੇਸ਼ਭਾਈ ਨੇ ਕਿਹਾ- "ਮੈਰੀ ਧੁੰਦਲੀ ਨਜ਼ਰ ਲਈ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਮੈਨੂੰ ਮੋਤੀਆਬਿੰਦ ਹੈ। ਮੈ ਐਤਵਾਰ ਨੂੰ ਹਸਪਤਾਲ 'ਚ ਦਾਖ਼ਲ ਹੋਇਆ, ਜਿਥੇ ਮੇਰੇ ਵਾਰਡ 'ਚ ਕਰੀਬ 300 ਤੋਂ 350 ਲੋਕ ਸਨ। ਰਾਤ 11 ਵਜੇ ਇਕ ਨੌਜਵਾਨ ਆਇਆ, ਜੋ ਸਾਰੇ ਲੋਕਾਂ ਨੂੰ ਜਗਾਉਣ ਲੱਗ ਪਿਆ। ਅਸੀਂ ਸੋਚਿਆ ਕਿ ਇਹ ਕੋਈ ਹਸਪਤਾਲ ਦਾ ਸਟਾਫ ਹੋਵੇਗਾ ਪਰ ਉਸਨੇ ਇੱਕ-ਇੱਕ ਕਰਕੇ ਮੋਬਾਈਲ ਨੰਬਰ ਮੰਗਣੇ ਸ਼ੁਰੂ ਕਰ ਦਿੱਤੇ।''

ਇਹ ਵੀ ਪੜ੍ਹੋ - Karva Chauth 2024: ਕਰਵਾਚੌਥ ਵਾਲੇ ਦਿਨ ਜਾਣੋ ਕਿਹੜੇ ਸ਼ਹਿਰ 'ਚ ਕਿਸ ਸਮੇਂ ਨਿਕਲੇਗਾ ਚੰਨ

ਕਮਲੇਸ਼ਭਾਈ ਨੇ ਅੱਗੇ ਕਿਹਾ, "ਉਸਨੇ ਮੇਰਾ ਨੰਬਰ ਵੀ ਮੰਗਿਆ ਅਤੇ ਮੈਨੂੰ ਭਾਜਪਾ ਦਾ ਮੈਂਬਰ ਬਣਾ ਦਿੱਤਾ, ਜਦੋਂ ਮੈਨੂੰ ਇਹ ਸੁਨੇਹਾ ਮਿਲਿਆ ਤਾਂ ਮੈਨੂੰ ਪਤਾ ਲੱਗਾ ਕਿ ਮੈਂ ਹੁਣ ਭਾਜਪਾ ਦਾ ਮੈਂਬਰ ਬਣ ਗਿਆ ਹਾਂ। ਮੈਂ ਉਸ ਨੌਜਵਾਨ ਦਾ ਇੱਕ ਵੀਡੀਓ ਰਿਕਾਰਡ ਕੀਤਾ, ਜਿਸ ਵਿੱਚ ਉਹ ਹੋਰਾਂ ਲੋਕਾਂ ਦਾ ਫੋਨ ਮੰਗ ਕੇ ਉਹਨਾਂ ਨੂੰ ਮੈਂਬਰ ਬਣਾ ਰਿਹਾ ਸੀ। ਪਰ ਅਜਿਹਾ ਕਰਨ 'ਤੇ ਕਿਸੇ ਦੇ ਫੋਨ 'ਤੇ ਕੋਈ ਓਟੀਪੀ ਨਹੀਂ ਆ ਰਿਹਾ ਸੀ, ਉਹ ਲੋਕਾਂ ਦੇ ਫੋਨ ਲੈ ਕੇ ਉਨ੍ਹਾਂ ਨੂੰ ਮੈਂਬਰ ਬਣਾ ਰਿਹਾ ਸੀ। ਅਜਿਹਾ ਕਰਕੇ ਇਸ ਨੌਜਵਾਨ ਨੇ 200 ਤੋਂ 250 ਲੋਕਾਂ ਨੂੰ ਭਾਜਪਾ ਦਾ ਮੈਂਬਰ ਬਣਾ ਦਿੱਤਾ।''

ਇਹ ਵੀ ਪੜ੍ਹੋ - Public Holidays: ਜਾਣੋ ਕਦੋਂ ਹੋਣਗੀਆਂ ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੀਆਂ ਛੁੱਟੀਆਂ, ਪੜ੍ਹੋ ਪੂਰੀ ਲਿਸਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News