ਮਨਮੋਹਨ ਸਿੰਘ ''ਤੇ ਭਾਜਪਾ ਦਾ ਪਲਟਵਾਰ, ਕਿਹਾ- ਕਾਂਗਰਸ ਨੇ ਚੀਨ ਨੂੰ ਸਰੰਡਰ ਕੀਤੀ ਜ਼ਮੀਨ

06/22/2020 3:51:49 PM

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਬਿਆਨ 'ਤੇ ਹਮਲਾ ਕੀਤਾ ਹੈ। ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ 'ਤੇ ਹਮਲਾ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਗੁੰਮਰਾਹ ਕਰਨ ਵਾਲੀਆਂ ਖਬਰਾਂ ਫੈਲਾਉਣ ਦੀ ਜਗ੍ਹਾ ਚੀਨ ਦੀ ਜਵਾਬ ਦੇਣਾ ਚਾਹੀਦਾ। ਨੱਢਾ ਨੇ ਉਨ੍ਹਾਂ ਦੇ ਇਸ ਬਿਆਨ 'ਤੇ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਤੁਸੀਂ ਉਸੇ ਪਾਰਟੀ ਨਾਲ ਤਾਲੁਕ ਰੱਖਦੇ ਹੋ, ਜਿਸ ਨੇ ਚੀਨ ਨੂੰ ਭਾਰਤੀ ਜ਼ਮੀਨ ਸਰੰਡਰ ਕੀਤੀ ਸੀ।

ਦੱਸਣਯੋਗ ਹੈ ਕਿ ਮਨਮੋਹਨ ਸਿੰਘ ਨੇ ਸਿੱਧੇ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੂੰ ਗੁੰਮਰਾਹ ਕਰਨ ਵਾਲੀਆਂ ਖਬਰਾਂ ਫੈਲਾਉਣ ਦੀ ਜਗ੍ਹਾ ਚੀਨ ਨੂੰ ਉੱਚਿਤ ਜਵਾਬ ਦੇਣਾ ਚਾਹੀਦਾ। ਉਨ੍ਹਾਂ ਦੇ ਇਸ ਬਿਆਨ 'ਤੇ ਨੱਢਾ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਕਈ ਟਵੀਟ ਕਰਦੇ ਹੋਏ ਕਿਹਾ ਸੀ ਕਿ ਇਹ ਸਿਰਫ਼ ਸ਼ਬਦਾਂ ਦਾ ਖੇਡ ਹੈ ਅਤੇ ਗੱਲ 'ਤੇ ਕੋਈ ਭਾਰਤੀ ਯਕੀਨ ਨਹੀਂ ਕਰੇਗਾ। ਤੁਸੀਂ ਉਸੇ ਪਾਰਟੀ ਦੇ ਮੈਂਬਰ ਹੋ। ਜਿਸ ਦੀ ਸਰਕਾਰ 'ਚ ਚੀਨ ਨੇ ਭਾਰਤ ਦੀ 43000 ਕਿਲੋਮੀਟਰ ਜ਼ਮੀਨ 'ਤੇ ਕਬਜ਼ਾ ਕੀਤਾ ਸੀ।

ਉਹ ਕਹਿੰਦੇ ਹਨ ਤੁਸੀਂ ਉਹੀ ਲੋਕ ਹੋ, ਜਿਨ੍ਹਾਂ ਦੀ ਸਰਕਾਰ ਨੇ ਚੀਨ ਦੇ ਸਾਹਮਣੇ ਸਰੰਡਰ ਕੀਤਾ ਸੀ। ਜਿਸ ਦੇ ਨੁਕਸਾਨ 'ਚ ਸਾਨੂੰ ਦੇਸ਼ ਦੀ 43 ਹਜ਼ਾਰ ਕਿਲੋਮੀਟਰ ਦੀ ਜ਼ਮੀਨ ਗਵਾਉਣੀ ਪਈ ਸੀ। ਉਹ ਕਹਿੰਦੇ ਹਨ ਕਿ ਤੁਸੀਂ ਉਸੇ ਪਾਰਟੀ ਦਾ ਹਿੱਸਾ ਹਨ, ਜਿਸ ਨੇ ਹਮੇਸ਼ਾ ਸੁਰੱਖਿਆ ਫੋਰਸਾਂ 'ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਉਨ੍ਹਾਂ ਦਾ ਮਨੋਬਲ ਘੱਟ ਕੀਤਾ ਹੈ। ਨੱਢਾ ਇਸ ਦੇ ਅੱਗੇ ਕਹਿੰਦੇ ਹਨ ਕਿ ਦੇਸ਼ ਦੇ 130 ਕਰੋੜ ਭਾਰਤੀ ਪੂਰੀ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਦੀ ਅਗਵਾਈ 'ਤੇ ਵਿਸ਼ਵਾਸ ਕਰਦੇ ਹਨ ਅਤੇ ਉਨ੍ਹਾਂ ਨੇ ਅਜੀਬ ਹਾਲਾਤਾਂ 'ਚ ਪ੍ਰਧਾਨ ਮੰਤਰੀ ਦੀ ਅਗਵਾਈ ਨੂੰ ਦੇਖਿਆ ਹੈ। ਉਹ ਕਹਿੰਦੇ ਹਨ ਕਿ ਪੀ.ਐੱਮ. ਨੇ ਹਮੇਸ਼ਾ ਰਾਸ਼ਟਰ ਨੂੰ ਸਭ ਤੋਂ ਉੱਪਰ ਰੱਖਿਆ ਹੈ।


DIsha

Content Editor

Related News