ਭਾਜਪਾ ਸੰਸਦ ਮੈਂਬਰ ਸੌਮਿਤਰ ਖਾਨ ਨੇ ਪਤਨੀ ਨੂੰ ਭੇਜਿਆ ਤਲਾਕ ਦਾ ਨੋਟਿਸ

Tuesday, Dec 22, 2020 - 06:19 PM (IST)

ਭਾਜਪਾ ਸੰਸਦ ਮੈਂਬਰ ਸੌਮਿਤਰ ਖਾਨ ਨੇ ਪਤਨੀ ਨੂੰ ਭੇਜਿਆ ਤਲਾਕ ਦਾ ਨੋਟਿਸ

ਨਵੀਂ ਦਿੱਲੀ- ਭਾਜਪਾ ਨੇਤਾ ਸੌਮਿਤਰ ਖਾਨ ਨੇ ਆਪਣੀ ਪਤਨੀ ਸੁਜਾਤਾ ਮੰਡਲ ਨੂੰ ਤਲਾਕ ਦਾ ਨੋਟਿਸ ਭੇਜਿਆ ਹੈ। ਸੌਮਿਤਰ ਖਾਨ ਨੇ ਕਿਹਾ ਕਿ ਉਹ ਆਪਣੀ ਪਤਨੀ ਸੁਜਾਤਾ ਮੰਡਲ ਨੂੰ ਤਲਾਕ ਦਾ ਨੋਟਿਸ ਭੇਜ ਰਹੇ ਹਨ ਅਤੇ ਉਨ੍ਹਾਂ ਤੋਂ ਅਪੀਲ ਕੀਤੀ ਕਿ ਉਹ ਹੁਣ ਉਨ੍ਹਾਂ ਦਾ ਸਰਨੇਮ ਇਸਤੇਮਾਲ ਨਾ ਕਰੇ।

ਬਿਸ਼ਨੂੰਪੁਰ ਤੋਂ ਸੰਸਦ ਮੈਂਬਰ ਸੌਮਿਤਰ ਖਾਨ ਨੇ ਜਲਦੀ 'ਚ ਪ੍ਰੈੱਸ ਕਾਨਫਰੰਸ ਬੁਲਾਈ, ਜਿਸ 'ਚ ਉਨ੍ਹਾਂ ਨੇ ਕਿਹਾ ਕਿ ਉਹ ਸੁਜਾਤਾ ਮੰਡਲ ਨੂੰ ਤਲਾਕ ਦਾ ਨੋਟਿਸ ਭੇਜ ਰਹੇ ਹਨ ਅਤੇ 10 ਸਾਲ ਦਾ ਸੰਬੰਧ ਤੋੜ ਰਹੇ ਹਨ। ਖਾਨ ਨੇ ਕਿਹਾ,''ਤੁਹਾਨੂੰਕੁਝ ਲੋਕ ਇਸਤੇਮਾਲ ਕਰ ਰਹੇ ਹਨ ਜੋ ਪਤੀ-ਪਤਨੀ ਦਰਮਿਆਨ ਦਰਾਰ ਪੈਦਾ ਕਰਨ ਤੋਂ ਵੀ ਝਿਜਕਦੇ ਨਹੀਂ ਹਨ, ਜੋ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਕ-ਦੂਜੇ ਨਾਲ ਖੜ੍ਹੇ ਸਨ।'' ਖਾਨ ਨੇ ਕਿਹਾ,''ਕ੍ਰਿਪਾ ਹੁਣ ਤੋਂ ਖਾਨ ਸਰਨੇਮ ਦੀ ਵਰਤੋਂ ਕਰਨ ਤੋਂ ਬਚਣਾ। ਕ੍ਰਿਪਾ ਖ਼ੁਦ ਨੂੰ ਸੌਮਿਤਰ ਖਾਨ ਦੀ ਪਤਨੀ ਨਾ ਦੱਸਣਾ। ਮੈਂ ਤੁਹਾਨੂੰ ਖ਼ੁਦ ਦੀ ਸਿਆਸੀ ਕਿਸਮਤ ਦੀ ਯੋਜਨਾ ਬਣਾਈ ਦੀ ਆਜ਼ਾਦੀ ਦੇ ਰਿਹਾ ਹਾਂ।''


author

DIsha

Content Editor

Related News