ਭਾਜਪਾ ਨੇਤਾ RP ਸਿੰਘ ਦਾ ਕੇਜਰੀਵਾਲ 'ਤੇ ਵੱਡਾ ਹਮਲਾ, ਬੱਗਾ ਦੀ ਗ੍ਰਿਫ਼ਤਾਰੀ ਦੇ ਦੱਸੇ 2 ਕਾਰਨ
Friday, May 06, 2022 - 03:53 PM (IST)
ਨਵੀਂ ਦਿੱਲੀ- ਭਾਜਪਾ ਨੇਤਾ ਤਜਿੰਦਰ ਪਾਲ ਸਿੰਘ ਬੱਗਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿਆਸੀ ਹੰਗਾਮਾ ਤੇਜ਼ ਹੋ ਗਿਆ ਹੈ। ਇਸ ਵਿਚ ਭਾਜਪਾ ਬੁਲਾਰੇ ਆਰ.ਪੀ. ਸਿੰਘ ਨੇ ਵੀ ਇਸ ਮਾਮਲੇ ਨੂੰ ਲੈ ਕੇ ਅਰਵਿੰਦ ਕੇਜਰੀਵਾਲ 'ਤੇ ਵੱਡਾ ਹਮਲਾ ਬੋਲਿਆ ਹੈ। ਆਰ.ਪੀ. ਸਿੰਘ ਨੇ ਬੱਗਾ ਦੀ ਗ੍ਰਿਫ਼ਤਾਰੀ ਦੇ 2 ਕਾਰਨ ਦੱਸੇ ਹਨ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਕੱਲ ਕਰਨਾਲ 'ਚ ਗ੍ਰਿਫ਼ਤਾਰ ਕੀਤੇ ਗਏ ਖਾਲਿਸਤਾਨੀ ਲੋਕਾਂ ਦੀਆਂ ਜੜਾਂ ਫਿਰੋਜ਼ਪੁਰ 'ਚ ਮਿਲੀਆਂ ਹਨ। ਇਸ ਮਾਮਲੇ ਤੋਂ ਧਿਆਨ ਹਟਾਉਣ ਲਈ 'ਆਪ' ਨੇ ਬੱਗਾ ਨੂੰ ਅੱਜ ਗ੍ਰਿਫ਼ਤਾਰ ਕੀਤਾ। ਦੂਜਾ ਕਾਰਨ ਇਹ ਹੈ ਕਿ ਕੇਜਰੀਵਾਲ ਦਿੱਲੀ 'ਚ ਮੁਫ਼ਤ ਬਿਜਲੀ ਦੇ ਆਪਣੇ ਵਾਅਦੇ ਤੋਂ ਪਿੱਛੇ ਹਟ ਰਹੇ ਹਨ।''
ਦੱਸਣਯੋਗ ਹੈ ਕਿ ਬੱਗਾ ਨੂੰ ਪੰਜਾਬ ਪੁਲਸ ਦੀ ਟੀਮ ਦਿੱਲੀ ਤੋਂ ਪੰਜਾਬ ਲੈ ਕੇ ਆ ਰਹੀ ਸੀ ਪਰ ਹਰਿਆਣਾ ਪੁਲਸ ਨੇ ਕੁਰੂਕੁਸ਼ੇਤਰ 'ਚ ਹੀ ਉਨ੍ਹਾਂ ਦਾ ਕਾਫ਼ਲਾ ਰੋਕ ਲਿਆ। ਪੰਜਾਬ ਪੁਲਸ 'ਤੇ ਦਿੱਲੀ 'ਚ ਬੱਗਾ ਨੂੰ ਅਗਵਾ ਕਰਨ ਦੀ ਐੱਫ.ਆਈ.ਆਰ. ਵੀ ਦਰਜ ਕੀਤੀ ਗਈ ਹੈ। ਬੱਗਾ ਦੇ ਪਿਤਾ ਦੀ ਸ਼ਿਕਾਇਤ 'ਤੇ ਦਿੱਲੀ ਪੁਲਸ ਨੇ ਅਗਵਾ ਦਾ ਕੇਸ ਦਰਜ ਕੀਤਾ ਹੈ। ਉੱਥੇ ਹੀ ਹਰਿਆਣਾ ਪੁਲਸ ਨੇ ਬੱਗਾ ਨੂੰ ਦਿੱਲੀ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਜਿਸ ਕਾਰਨ ਪੰਜਾਬ ਪੁਲਸ ਨੂੰ ਖਾਲੀ ਹੱਥ ਵਾਪਸ ਪਰਤਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਬੱਗਾ ਦੀ ਗ੍ਰਿਫ਼ਤਾਰੀ ਗੈਰ-ਕਾਨੂੰਨੀ, ਕੇਜਰੀਵਾਲ ਕਰ ਰਹੇ ਬਦਲੇ ਦੀ ਰਾਜਨੀਤੀ : ਮਨਜਿੰਦਰ ਸਿਰਸਾ