ਹਾਪੁੜ ''ਚ ਭਾਜਪਾ ਨੇਤਾ ਦਾ ਦਿਨਦਿਹਾੜੇ ਕਤਲ, ਫਾਇਰਿੰਗ ਤੋਂ ਬਾਅਦ ਬਦਮਾਸ਼ ਫਰਾਰ

Monday, Sep 09, 2019 - 11:34 AM (IST)

ਹਾਪੁੜ ''ਚ ਭਾਜਪਾ ਨੇਤਾ ਦਾ ਦਿਨਦਿਹਾੜੇ ਕਤਲ, ਫਾਇਰਿੰਗ ਤੋਂ ਬਾਅਦ ਬਦਮਾਸ਼ ਫਰਾਰ

ਹਾਪੁੜ— ਉੱਤਰ ਪ੍ਰਦੇਸ਼ ਦੇ ਹਾਪੁੜ 'ਚ ਅੱਜ ਯਾਨੀ ਸੋਮਵਾਰ ਨੂੰ ਭਾਜਪਾ ਨੇਤਾ ਦੇ ਕਤਲ ਕਰ ਦਿੱਤਾ ਗਿਆ। ਧੌਲਾਨਾ ਥਾਣਾ ਖੇਤਰ ਦੇ ਸਪਨਾਵਤ ਨਹਿਰ ਕੋਲ ਕਾਰ ਸਵਾਰ ਬਦਮਾਸ਼ਾਂ ਨੇ ਭਾਜਪਾ ਨੇਤਾ ਰਾਕੇਸ਼ ਸ਼ਰਮਾ 'ਤੇ ਫਾਇਰਿੰਗ ਕੀਤੀ। ਇਸ ਦੌਰਾਨ ਰਾਕੇਸ਼ ਸ਼ਰਮਾ ਦੀ ਮੌਤ ਹੋ ਗਈ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਫਰਾਰ ਹੋ ਗਏ।

ਬਾਈਕ 'ਤੇ ਜਾ ਰਹੇ ਸਨ ਸਕੂਲ
ਪੁਲਸ ਅਨੁਸਾਰ ਧੌਲਾਨਾ ਥਾਣਾ ਖੇਤਰ ਦੇ ਕਰਨਪੁਰ ਜੱਟ ਪਿੰਡ ਦੇ ਰਹਿਣ ਵਾਲੇ ਰਾਕੇਸ਼ ਸ਼ਰਮਾ ਭਾਜਪਾ 'ਚ ਮੰਡਲ ਮਹਾਮੰਤਰੀ ਸਨ। ਉਹ ਥਾਣਾ ਖੇਤਰ ਦੇ ਪਿੰਡ ਛੱਜੁਪੁਰ ਸਥਿਤ ਜਨਤਾ ਇੰਟਰ ਕਾਲਜ 'ਚ ਚੌਥੀ ਸ਼੍ਰੇਣੀ ਕਰਮਚਾਰੀ ਸਨ। ਸੋਮਵਾਰ ਸਵੇਰੇ ਉਹ ਬਾਈਕ 'ਤੇ ਸਵਾਰ ਹੋ ਕੇ ਸਕੂਲ ਜਾ ਰਹੇ ਸਨ। ਜਿਵੇਂ ਹੀ ਉਹ ਪਿੰਡ ਸਪਨਾਵ ਅਤੇ ਸਮਾਨਾ ਦਰਮਿਆਨ ਸਥਿਤ ਬੰਬੇ 'ਤੇ ਪਹੁੰਚੇ ਤਾਂ ਕਾਰ ਸਵਾਰ ਬਦਮਾਸ਼ਾਂ ਨੇ ਫਾਇਰਿੰਗ ਕਰ ਦਿੱਤੀ। ਗੋਲੀ ਲੱਗਣ ਨਾਲ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਨੇੜੇ-ਤੇੜੇ ਦੇ ਲੋਕਾਂ ਨੇ ਵਾਰਦਾਤ ਦੀ ਪੁਲਸ ਨੂੰ ਸੂਚਨਾ ਦਿੱਤੀ।

ਲੋਕਾਂ ਨੇ ਕੀਤੀ ਕਾਤਲਾਂ ਦੀ ਜਲਦ ਗ੍ਰਿਫਤਾਰੀ ਦੀ ਮੰਗ
ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀ ਰਾਕੇਸ਼ ਨੂੰ ਹਸਪਤਾਲ 'ਚ ਦਾਖਲ ਕਰਵਾਇਆ। ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ। ਕਤਲਕਾਂਡ ਦੀ ਜਾਣਕਾਰੀ ਮਿਲਣ 'ਤੇ ਪਰਿਵਾਰ ਵਾਲਿਆਂ 'ਚ ਕੋਹਰਾਮ ਮਚ ਗਿਆ। ਜਲਦੀ 'ਚ ਪਰਿਵਾਰ ਵਾਲੇ ਹਸਪਤਾਲ ਪਹੁੰਚੇ। ਉੱਥੇ ਮੰਡਲ ਮਹਾਮੰਤਰੀ ਦੇ ਕਤਲ ਦੀ ਸੂਚਨਾ ਖੇਤਰ 'ਚ ਅੱਗ ਦੀ ਤਰ੍ਹਾਂ ਫੈਲ ਗਈ। ਪਿੰਡ ਵਾਸੀ ਅਤੇ ਭਾਜਪਾਈ ਮ੍ਰਿਤਕ ਦੇ ਘਰ ਪਹੁੰਚੇ। ਘਟਨਾ ਨੂੰ ਲੈ ਕੇ ਲੋਕਾਂ ਨੇ ਰੋਸ ਜ਼ਾਹਰ ਕੀਤਾ। ਉਨ੍ਹਾਂ ਨੇ ਜਲਦ ਕਾਤਲਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਕਤਲਕਾਂਡ ਦੀ ਸੂਚਨਾ ਮਿਲਣ 'ਤੇ ਐਡੀਸ਼ਨਲ ਪੁਲਸ ਸੁਪਰਡੈਂਟ ਸਰਵੇਸ਼ ਕੁਮਾਰ ਮਿਸ਼ਰਾ ਹਸਪਤਾਲ ਪਹੁੰਚੇ ਅਤੇ ਪਰਿਵਾਰ ਵਾਲਿਆਂ ਤੋਂ ਮਾਮਲੇ ਦੀ ਜਾਣਕਾਰੀ ਲਈ। ਉਨ੍ਹਾਂ ਨੇ ਦੱਸਿਆ ਕਿ ਵੱਖ-ਵੱਖ ਬਿੰਦੂਆਂ ਨੂੰ ਧਿਆਨ 'ਚ ਰੱਖ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


author

DIsha

Content Editor

Related News