ਗੁਰਦੁਆਰਿਆਂ ''ਤੇ ਵਿਵਾਦਿਤ ਟਿੱਪਣੀ ਕਰਨ ਵਾਲੇ ਭਾਜਪਾ ਆਗੂ ਨੂੰ ਮਿਲੇ ਸਖ਼ਤ ਸਜ਼ਾ: RP ਸਿੰਘ

Saturday, Nov 04, 2023 - 11:55 AM (IST)

ਨਵੀਂ ਦਿੱਲੀ-ਭਾਜਪਾ ਆਗੂ ਸੰਦੀਪ ਦਾਯਮਾ ਵਲੋਂ ਗੁਰਦੁਆਰਿਆਂ ਨੂੰ ਲੈ ਕੇ ਕੀਤੀ ਗਈ ਵਿਵਾਦਿਤ ਟਿੱਪਣੀ ਮਗਰੋਂ ਮਾਮਲਾ ਭਖ ਗਿਆ ਹੈ। ਭਾਜਪਾ ਦੇ ਬੁਲਾਰੇ ਆਰ.ਪੀ. ਸਿੰਘ ਨੇ ਸਾਬਕਾ ਵਿਧਾਇਕ ਸੰਦੀਪ ਦਾਯਮਾ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਟਵੀਟ ਸ਼ੇਅਰ ਕੀਤਾ ਹੈ, ਜਿਸ 'ਚ ਲਿਖਿਆ ਹੈ ਕਿ ਚੋਣ ਸਭਾ 'ਚ ਗੁਰਦੁਆਰਾ ਸਾਹਿਬ ਨੂੰ ਲੈ ਕੇ ਵਿਵਾਦਿਤ ਸ਼ਬਦ ਬੋਲਣ ਵਾਲੇ ਸਾਬਕਾ ਵਿਧਾਇਕ ਸੰਦੀਪ ਦਾਯਮਾ ਨੇ ਅਲਵਰ ਦੇ ਗੁਰਦੁਆਰਾ ਸਾਹਿਬ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ ਲਿਖਤੀ 'ਚ ਮੁਆਫ਼ੀ ਮੰਗੀ ਹੈ। ਅਲਵਰ ਦੀ ਸੰਗਤ ਨੇ ਵੀਡੀਓ ਜਾਰੀ ਕਰ ਕੇ ਕਿਹਾ ਕਿ ਉਹ ਉਸ ਮੁਆਫ਼ੀਨਾਮੇ ਨੂੰ ਜੱਥੇਦਾਰ @AkalTakhtSahib ਜੀ ਨੂੰ ਉੱਚਿਤ ਕਾਰਵਾਈ ਲਈ ਭੇਜ ਰਹੇ ਹਾਂ, ਮੇਰੀ ਜੱਥੇਦਾਰ ਜੀ ਨੂੰ ਬੇਨਤੀ ਹੈ ਕਿ ਦਾਯਮਾ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਅਗਲੀ ਵਾਰ ਕੋਈ ਹੋਰ ਮੁੜ ਅਜਿਹੀ ਗਲਤੀ ਕਰਨ ਦੀ ਸੋਚੇ ਵੀ ਨਹੀਂ।

 

ਦੱਸਣਯੋਗ ਹੈ ਕਿ ਰਾਜਸਥਾਨ 'ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਭਾਜਪਾ ਦੀ ਰੈਲੀ ਦੌਰਾਨ ਮੰਚ ਤੋਂ ਸੰਦੀਪ ਦਾਯਮਾ ਨੇ ਗੁਰਦੁਆਰਿਆਂ ਨੂੰ ਖ਼ਤਮ ਕਰ ਦੇਣ ਦੀ ਗੱਲ ਕਹੀ। ਇਸ ਮਹਾ ਰੈਲੀ 'ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਸਨ ਅਤੇ ਉਹ ਵੀ ਇਸ ਬਿਆਨ 'ਤੇ ਤਾੜੀਆਂ ਵਜਾਉਂਦੇ ਦਿੱਸੇ। ਜਿਸ ਤੋਂ ਬਾਅਦ ਸਿੱਖ ਸਮਾਜ ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਦਾਯਮਾ ਨੇ ਵੀਡੀਓ ਜਾਰੀ ਕਰ ਕੇ ਸਿਖ ਸਮਾਜ ਤੋਂ ਇਸ ਤਰ੍ਹਾਂ ਦੀ ਟਿੱਪਣੀ 'ਤੇ ਮੁਆਫ਼ੀ ਮੰਗੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News