ਸ਼ਿਮਲਾ ''ਚ ਜਾਖੂ ਮੰਦਰ ਦੇ ਦਰਸ਼ਨਾਂ ਲਈ ਪੁੱਜੇ ਅਡਵਾਨੀ, ਬੇਟੀ ਨਾਲ ਮਾਲਰੋਡ ਦੀ ਕੀਤੀ ਸੈਰ

Wednesday, Jun 26, 2019 - 05:58 PM (IST)

ਸ਼ਿਮਲਾ ''ਚ ਜਾਖੂ ਮੰਦਰ ਦੇ ਦਰਸ਼ਨਾਂ ਲਈ ਪੁੱਜੇ ਅਡਵਾਨੀ, ਬੇਟੀ ਨਾਲ ਮਾਲਰੋਡ ਦੀ ਕੀਤੀ ਸੈਰ

ਸ਼ਿਮਲਾ— ਭਾਰਤ ਦੇ ਸਾਬਕਾ ਉੱਪ ਪ੍ਰਧਾਨ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਲਾਲਕ੍ਰਿਸ਼ਨ ਅਡਵਾਨੀ ਇੰਨੀ ਦਿਨੀਂ ਹਿਮਾਚਲ ਪ੍ਰਦੇਸ਼ ਦੇ ਦੌਰੇ 'ਤੇ ਹਨ। ਉਨ੍ਹਾਂ ਨਾਲ ਪਰਿਵਾਰਕ ਮੈਂਬਰ ਅਤੇ ਬੇਟੀ ਪ੍ਰਤਿਭਾ ਵੀ ਸ਼ਿਮਲਾ ਗਏ ਹਨ। ਅਡਵਾਨੀ ਨੇ ਅੱਜ ਸ਼ਿਮਲਾ ਵਿਚ ਸਥਿਤ ਜਾਖੂ ਮੰਦਰ 'ਚ ਹਨੂੰਮਾਨ ਦੇ ਦਰਸ਼ਨ ਕੀਤੇ। ਇਸ ਤੋਂ ਬਾਅਦ ਉਨ੍ਹਾਂ ਨੇ ਬੇਟੀ ਪ੍ਰਤਿਭਾ ਨਾਲ ਦੁਨੀਆ ਦੇ ਪ੍ਰਸਿੱਧ ਮਾਲਰੋਡ ਦੀ ਸੈਰ ਕੀਤੀ।

Image result for lal krishna advani in jakhu temple

ਮਾਲਰੋਡ 'ਤੇ ਲੋਕ ਵੀ ਉਨ੍ਹਾਂ ਨੂੰ ਕਾਫੀ ਉਤਸੁਕਤਾ ਨਾਲ ਦੇਖਦੇ ਰਹੇ। ਸਖਤ ਸੁਰੱਖਿਆ ਦਰਮਿਆਨ ਵਿਚ ਹੀ ਘੱਟ ਲੋਕਾਂ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ। ਉਹ ਆਉਣ ਵਾਲੇ ਦਿਨਾਂ ਵਿਚ ਕੁਫਰੀ ਅਤੇ ਹੋਰ ਸੈਰ-ਸਪਾਟਾ ਵਾਲੀਆਂ ਥਾਵਾਂ ਦਾ ਵੀ ਦੌਰਾ ਕਰ ਸਕਦੇ ਹਨ। ਇੱਥੇ ਦੱਸ ਦੇਈਏ ਕਿ ਅਡਵਾਨੀ 22 ਤੋਂ 28 ਜੂਨ ਤਕ ਇਕ ਹਫਤੇ ਦੇ ਦੌਰੇ 'ਤੇ ਹਿਮਾਚਲ ਆਏ ਹਨ। ਉਹ ਹਿਮਾਚਲ ਦੇ ਮਸ਼ੋਬਰਾ ਚ ਨਵੇਂ ਬਣੇ ਆਈ. ਟੀ. ਸੀ. ਹੋਟਲ 'ਚ ਠਹਿਰੇ ਹਨ।

PunjabKesari

ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਉਨ੍ਹਾਂ ਦੀ ਕੈਬਨਿਟ ਦੇ ਸਹਿਯੋਗੀਆਂ ਵਲੋਂ ਅਡਵਾਨੀ ਦਾ ਸਵਾਗਤ ਕੀਤਾ ਗਿਆ। ਮਸ਼ੋਬਰਾ ਹੋਟਲ 'ਚ ਪੁੱਜਦੇ ਹੀ ਹੋਟਲ ਕਰਮਚਾਰੀਆਂ ਨੇ ਵੀ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਮੰਦਰ ਵਿਚ ਦਰਸ਼ਨਾਂ ਮਗਰੋਂ ਅਡਵਾਨੀ ਨੇ ਆਪਣੀ ਬੇਟੀ ਨਾਲ ਦੁਪਹਿਰ ਦਾ ਖਾਣਾ ਖਾਧਾ।


author

Tanu

Content Editor

Related News