ਇੰਸਟਾਗ੍ਰਾਮ ਖ਼ਿਲਾਫ਼ ਸ਼ਿਕਾਇਤ, ਸਟਿਕਰ ’ਚ ਭਗਵਾਨ ਸ਼ਿਵ ਦੇ ਹੱਥ ’ਚ ਵਿਖਾਇਆ ‘ਸ਼ਰਾਬ ਦਾ ਗਿਲਾਸ’
Wednesday, Jun 09, 2021 - 04:35 PM (IST)
ਨਵੀਂ ਦਿੱਲੀ— ਰਾਜਧਾਨੀ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਆਗੂ ਨੇ ਇੰਸਟਾਗ੍ਰਾਮ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਆਗੂ ਨੇ ਦੋਸ਼ ਲਾਇਆ ਹੈ ਕਿ ਇੰਸਟਾਗ੍ਰਾਮ ’ਤੇ ਭਗਵਾਨ ਸ਼ਿਵ ਦਾ ਅਪਮਾਨ ਕੀਤਾ ਗਿਆ ਹੈ। ਦਿੱਲੀ ਭਾਜਪਾ ਆਗੂ ਮਨੀਸ਼ ਸਿੰਘ ਦਾ ਦੋਸ਼ ਹੈ ਕਿ ਇੰਸਟਾਗ੍ਰਾਮ ’ਤੇ ਭਗਵਾਨ ਸ਼ਿਵ ਦੀ ਤਸਵੀਰ ਨੂੰ ਗਲਤ ਤਰੀਕੇ ਨਾਲ ਵਿਖਾਇਆ ਗਿਆ ਹੈ। ਤਸਵੀਰ ’ਚ ਭਗਵਾਨ ਸ਼ਿਵ ਦੇ ਇਕ ਹੱਥ ’ਚ ਵਾਈਨ ਯਾਨੀ ਕਿ ਸ਼ਰਾਬ ਦਾ ਗਲਾਸ ਹੈ ਅਤੇ ਦੂਜੇ ਹੱਥ ਵਿਚ ਫੋਨ ਵਿਖਾਇਆ ਗਿਆ ਹੈ। ਆਗੂ ਨੇ ਦਿੱਲੀ ਪੁਲਸ ਨੂੰ ਇੰਸਟਾਗ੍ਰਾਮ ਦੇ ਸੀ. ਈ. ਓ. ਅਤੇ ਹੋਰ ਅਧਿਕਾਰੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ: ਰਾਹਤ ਦੀ ਖ਼ਬਰ: ਲਗਾਤਾਰ ਦੂਜੇ ਦਿਨ 1 ਲੱਖ ਤੋਂ ਘੱਟ ਆਏ ਨਵੇਂ ਮਾਮਲੇ
ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਸਰਟੀਫ਼ਿਕੇਟ ’ਚ ਹੋਈਆਂ ਗਲਤੀਆਂ ਹੁਣ ਕਰ ਸਕੋਗੇ ਠੀਕ, ਸਰਕਾਰ ਨੇ ਮੁਸ਼ਕਲ ਦਾ ਕੱਢਿਆ ਹੱਲ
ਭਾਜਪਾ ਆਗੂ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਇਸ ਸਟਿਕਰ ਨੂੰ ਹਿੰਦੂ ਭਾਈਚਾਰੇ ਨੂੰ ਉਕਸਾਉਣ ਦੇ ਇਕਮਾਤਰ ਇਰਾਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਪੁਲਸ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਇੰਸਟਾਗ੍ਰਾਮ ਖ਼ਿਲਾਫ਼ ਕਾਰਵਾਈ ਨਹੀਂ ਕਰਦੀ ਹੈ ਤਾਂ ਉਗ ਇੰਸਟਾਗ੍ਰਾਮ ਦਫ਼ਤਰ ਜਾਣਗੇ ਅਤੇ ਸਟਿਕਰ ਵਾਪਸ ਲੈਣ ਅਤੇ ਮੁਆਫ਼ੀ ਮੰਗਣ ਤੱਕ ਧਰਨਾ ਸ਼ੁਰੂ ਕਰਨਗੇ। ਓਧਰ ਡਿਪਟੀ ਕਮਿਸ਼ਨਰ ਪੁਲਸ (ਨਵੀਂ ਦਿੱਲੀ) ਦੀਪਕ ਯਾਦਵ ਨੇ ਕਿਹਾ ਕਿ ਸਾਨੂੰ ਇਕ ਸ਼ਿਕਾਇਤ ਮਿਲੀ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿੱਥੇ ਆਨਲਾਈਨ ਪਲੇਟਫਾਰਮ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗਾ ਹੈ।
ਇਹ ਵੀ ਪੜ੍ਹੋ: ਕਸ਼ਮੀਰ ਦਾ ਇਹ ਪਿੰਡ ਬਣਿਆ ਮਿਸਾਲ, 18 ਸਾਲ ਤੋਂ ਉੱਪਰ 100 ਫ਼ੀਸਦੀ ਲੋਕਾਂ ਨੂੰ ਲੱਗੀ ਵੈਕਸੀਨ