BJP ਆਗੂ ਨੂੰ ਧਮਕੀ, ਜੇਕਰ ਇੱਥੇ ਆਏ ਤਾਂ ਗੋਲੀ ਮਾਰ ਦਿੱਤੀ ਜਾਵੇਗੀ

Friday, Apr 16, 2021 - 01:09 AM (IST)

BJP ਆਗੂ ਨੂੰ ਧਮਕੀ, ਜੇਕਰ ਇੱਥੇ ਆਏ ਤਾਂ ਗੋਲੀ ਮਾਰ ਦਿੱਤੀ ਜਾਵੇਗੀ

ਜੈਪੁਰ - ਰਾਜਸਥਾਨ ਦੇ ਆਗੂ ਵਿਰੋਧੀ ਧੜਾ ਗੁਲਾਬਚੰਦ ਕਟਾਰੀਆ ਦੀਆਂ ਮੁਸ਼ਕਲਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਪਿਛਲੇ ਦਿਨੀਂ ਰਾਜਸਮੰਦ ਵਿੱਚ ਚੋਣ ਪ੍ਰਚਾਰ ਦੌਰਾਨ ਮਹਾਂਰਾਣਾ ਪ੍ਰਤਾਪ ਨੂੰ ਲੈ ਕੇ ਉਨ੍ਹਾਂ ਦੀ ਜ਼ੁਬਾਨ ਫਿਸਲ ਗਈ ਸੀ। ਇਸ ਤੋਂ ਬਾਅਦ ਤੋਂ ਹੀ ਲੋਕਾਂ ਦੀ ਉਨ੍ਹਾਂ ਖ਼ਿਲਾਫ਼ ਨਾਰਾਜ਼ਗੀ ਹੈ। ਹੁਣ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਦਿੱਲੀ ਦੰਗਾ ਮਾਮਲੇ 'ਚ JNU ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਨੂੰ ਮਿਲੀ ਜ਼ਮਾਨਤ 

ਸੋਸ਼ਲ ਮੀਡੀਆ 'ਤੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ, ਉਸ ਵਿੱਚ ਇੱਕ ਨੌਜਵਾਨ ਬੀਜੇਪੀ ਆਗੂ ਗੁਲਾਬ ਚੰਦ ਕਟਾਰੀਆ ਦੇ ਪੁਤਲੇ ਨੂੰ ਗੋਲੀ ਮਾਰਦਾ ਹੋਇਆ ਵਿਖਾਈ ਦੇ ਰਿਹਾ ਹੈ। ਵੀਡੀਓ ਵਿੱਚ ਉਨ੍ਹਾਂ ਦੇ ਪੁਤਲੇ ਨੂੰ ਗੋਲੀ ਮਾਰ, ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਇਹ ਵੀਡੀਓ ਭੀਲਵਾੜਾ ਜ਼ਿਲ੍ਹੇ ਦੇ ਸਾਲੜਾ ਤਹਿਸੀਲ ਦੇ ਰਾਜਪੂਤ ਟਿਕਾਣੇ ਅਲੋਲੀ ਦਾ ਹੈ। ਵੀਡੀਓ ਵਿੱਚ ਗੁਲਾਬਚੰਦ ਕਟਾਰੀਆ ਨੂੰ ਚਿਤਾਵਨੀ ਦਿੰਦੇ ਹੋਏ ਕੁੱਝ ਨੌਜਵਾਨ ਉਨ੍ਹਾਂ ਦੇ ਪੁਤਲੇ ਨੂੰ ਗੋਲੀ ਮਾਰ ਰਹੇ ਹਨ। ਨੌਜਵਾਨ ਚਿਤਾਵਨੀ ਦੇ ਰਹੇ ਹਨ ਕਿ ਗੁਲਾਬਚੰਦ ਕਟਾਰੀਆ  ਜੇਕਰ ਅਲੋਲੀ ਪੁੱਜੇ ਤਾਂ ਉਸ ਦੇ ਸਿਰ ਨੂੰ ਵੀ ਇਸੇ ਤਰ੍ਹਾਂ ਗੋਲੀ ਨਾਲ ਉੱਡਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਆਕਸੀਜਨ ਸਿਲੈਂਡਰ ਨਾਲ ਕੋਰੋਨਾ ਪੀੜਤ ਪਿਤਾ ਨੂੰ ਲੈ ਕੇ ਘੁੰਮਦਾ ਰਿਹਾ ਪੁੱਤਰ, ਨਹੀਂ ਮਿਲੀ ਹਸਪਤਾਲ 'ਚ ਥਾਂ

ਹਾਲਾਂਕਿ ਮਹਾਂਰਾਣਾ ਪ੍ਰਤਾਪ 'ਤੇ ਦਿੱਤੇ ਗਏ ਬਿਆਨ ਤੋਂ ਬਾਅਦ ਕਟਾਰੀਆ ਨੇ ਦੋ ਵਾਰ ਵੀਡੀਓ ਜਾਰੀ ਕਰ ਮੁਆਫੀ ਮੰਗ ਲਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਿਆਨ ਦੇ ਪਿੱਛੇ ਕੋਈ ਗਲਤ ਭਾਵਨਾ ਨਹੀਂ ਸੀ, ਸਗੋਂ ਉਹ ਮਹਾਂਰਾਣਾ ਪ੍ਰਤਾਪ ਦੀ ਵਡਿਆਈ ਕਰ ਰਹੇ ਸਨ। ਜ਼ਿਮਨੀ ਚੋਣਾਂ ਹੋਣ ਦੀ ਵਜ੍ਹਾ ਨਾਲ ਵੀਡੀਓ ਨੂੰ ਤੋਡ਼ ਮਰੋੜ ਕੇ ਇੱਕ ਮਾਹੌਲ ਬਣਾ ਦਿੱਤਾ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


author

Inder Prajapati

Content Editor

Related News