ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਅਯੁੱਧਿਆ ਪੁੱਜੇ ਭਾਜਪਾ ਆਗੂ ਚੁਘ, ਆਖ਼ੀ ਇਹ ਗੱਲ
Wednesday, Jan 10, 2024 - 03:16 PM (IST)
ਅਯੁੱਧਿਆ- ਅਯੁੱਧਿਆ 'ਚ 22 ਜਨਵਰੀ ਨੂੰ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਲਈ ਜ਼ੋਰਾ-ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀ ਹੈ। ਪ੍ਰਾਣ ਪ੍ਰਤਿਸ਼ਠਾ ਸਮਾਗਮ ਲਈ ਸਾਧੂ ਸੰਤਾਂ ਸਮੇਤ ਵੀ.ਆਈ.ਪੀ. ਮਹਿਮਾਨਾਂ ਨੂੰ ਸੱਦਾ ਭੇਜਿਆ ਜਾ ਰਿਹਾ ਹੈ। ਉੱਥੇ ਹੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਪਹਿਲਾਂ ਭਾਜਪਾ ਆਗੂ ਤਰੁਣ ਚੁਘ ਵੀ ਅਯੁੱਧਿਆ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ,''ਵਨਵਾਸ ਦੇ 450 ਸਾਲ ਪੂਰੇ ਹੋ ਰਹੇ ਹਨ। ਪੀ.ਐੱਮ. ਨਰਿੰਦਰ ਮੋਦੀ ਖ਼ੁਦ ਇੱਥੇ ਆਉਣ ਵਾਲੇ ਹਨ। ਪੂਰੀ ਅਯੁੱਧਿਆ ਅਤੇ ਸਾਰੇ ਭਗਤ ਭਗਵਾਨ ਰਾਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।''
ਦੱਸਣਯੋਗ ਹੈ ਕਿ ਰਾਮ ਮੰਦਰ ਦੇ ਸੁਨਹਿਰੀ ਦਰਵਾਜ਼ੇ ਦੀ ਪਹਿਲੀ ਤਸਵੀਰ ਸਾਹਮਣੇ ਗਈ ਹੈ। ਇਹ ਦਰਵਾਜ਼ਾ ਕਰੀਬ 8 ਫੁੱਟ ਉੱਚਾ ਅਤੇ 12 ਫੁੱਟ ਚੌੜਾ ਹੈ। ਆਉਣ ਵਾਲੇ 3 ਦਿਨਾਂ ਅੰਦਰ 13 ਹੋਰ ਦਰਵਾਜ਼ੇ ਲਗਾਏ ਜਾਣਗੇ। ਰਾਮ ਮੰਦਰ 'ਚ ਕੁੱਲ 46 ਦਰਵਾਜ਼ੇ ਲਗਾਏ ਜਾਣਗੇ। ਇਹ ਦਰਵਾਜ਼ੇ ਮਹਾਰਾਸ਼ਟਰ ਤੋਂ ਸਾਗਵਾਨ ਦੀ ਲੱਕੜ ਤੋਂ ਬਣਾਏ ਗਏ ਹਨ। ਹੈਦਰਾਬਾਦ ਦੇ ਕਾਰੀਗਰਾਂ ਨੇ ਇਨ੍ਹਾਂ 'ਤੇ ਕਾਰੀਗਰੀ ਦਾ ਕੰਮ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8