ਭਾਜਪਾ ਨੇਤਾ ਦੀ ਪਾਰਟੀ ''ਚੋਂ ਇਤਰਾਜ਼ਯੋਗ ਹਾਲਤ ''ਚ ਮਿਲੇ ਜੋੜੇ

01/11/2018 3:35:54 PM

ਵਾਰਾਨਸੀ— ਉੱਤਰ ਪ੍ਰਦੇਸ਼ ਦੇ ਵਾਰਾਨਸੀ 'ਚ ਜਨਮਦਿਨ ਪਾਰਟੀ ਦੇ ਨਾਮ 'ਤੇ ਅਸ਼ਲੀਲ ਪਾਰਟੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਕ ਭਾਜਪਾ ਨੇਤਾ ਦੀ ਬਿਲਡਿੰਗ 'ਚ ਪਾਰਟੀ ਦੇ ਨਾਮ 'ਤੇ ਅਸ਼ਲੀਲ ਪਾਰਟੀ ਮਨਾਉਂਦੇ ਹੋਏ 25 ਤੋਂ ਵਧ ਲੜਕੇ-ਲੜਕੀਆਂ ਨੂੰ ਅਪਮਾਨਜਨਕ ਹਾਲਤ 'ਚ ਗ੍ਰਿਫਤਾਰ ਕੀਤਾ ਗਿਆ ਹੈ। ਮੌਕੇ 'ਤੇ ਭਾਰੀ ਮਾਤਰਾ 'ਚ ਸ਼ਰਾਬ, ਬੀਅਰ ਦੀਆਂ ਬੋਤਲਾਂ ਅਤੇ ਹੋਰ ਨਸ਼ਾ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਮਾਮਲਾ ਜ਼ਿਲੇ ਦੇ ਭੋਲੂਪੁਰ ਥਾਣਾ ਇਲਾਕੇ ਦੇ ਦੁਰਗਾਕੁੰਡ ਦਾ ਹੈ। ਜਿਥੇ ਬੁੱਧਵਾਰ ਦੇਰ ਰਾਤ ਕੁਝ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਦੁਰਗਾ ਕੁੰਡ ਸਥਿਤ ਬਣਿਆ ਬੈਂਕਵੇਟ ਹਾਲ 'ਚ ਜਨਮਦਿਨ ਪਾਰਟੀ ਦੇ ਨਾਮ 'ਤੇ ਅਸ਼ਲੀਲ ਪਾਰਟੀ ਦਾ ਆਯੋਜਨ ਕੀਤਾ ਗਿਆ ਹੈ। ਸੂਚਨਾ 'ਤੇ ਜਦੋਂ ਪੁਲਸ ਨੇ ਛਾਪਾ ਮਾਰਿਆ ਤਾਂ ਇਹ ਨਜ਼ਾਰਾ ਦੇਖ ਕੇ ਉਨ੍ਹਾਂ ਦੇ ਵੀ ਹੋਸ਼ ਉੱਡ ਗਏ। ਪੁਲਸ ਮੁਤਾਬਕ, ਅੰਦਰ ਤੇਜ਼ ਸਾਉਂਡ 'ਚ ਮਿਊਜ਼ਿਕ ਵੱਜ ਰਿਹਾ ਸੀ ਅਤੇ ਨੌਜਵਾਨ, ਮਹਿਲਾਵਾਂ ਅਰਧਨਗਨ ਹਾਲਤ 'ਚ ਡਾਂਸ ਕਰ ਰਹੀਆਂ ਸਨ।

PunjabKesari


ਪੁਲਸ ਨੇ ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਜਿਸ ਬਿਲਡਿੰਗ 'ਚ ਇਸ ਤਰ੍ਹਾਂ ਦੀ ਪਾਰਟੀ ਕਰਦੇ ਹੋਏ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ, ਉਹ ਬਿਲਡਿੰਗ ਇਕ ਭਾਜਪਾ ਨੇਤਾ ਦੀ ਹੈ। ਜਾਂਚ ਦੌਰਾਨ ਪਤਾ ਲੱਗਿਆ ਕਿ ਭਾਜਪਾ ਨੇਤਾ ਨੇ ਇਹ ਬਿਲਡਿੰਗ ਕਿਸੇ ਬੱਤਰਾ ਬੈਂਕਵਿਟ ਵਾਲੇ ਨੂੰ ਕਿਰਾਏ 'ਤੇ ਦਿੱਤੀ ਸੀ। ਫਿਲਹਾਲ ਪੁਲਸ ਨੇ ਭਾਜਪਾ ਨੇਤਾ ਸਮੇਤ ਬੈਂਕਵੇਟ ਦੇ ਮਾਲਕ ਖਿਲਾਫ ਵੀ ਮੁਕੱਦਮਾ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ।


Related News