ਸਹਿਰਸਾ ''ਚ BJP ਨੇਤਾ ਦਾ ਬੇਰਹਿਮੀ ਨਾਲ ਕਤਲ: ਕਮਰੇ ''ਚ ਲਾਸ਼ ਰੱਖ ਬਾਹਰੋਂ ਲਾ ''ਤਾ ਤਾਲਾ, 2 ਦਿਨ ਪਿੱਛੋਂ ਖੁੱਲ੍ਹਿਆ ਰਾਜ਼
Saturday, Sep 19, 2026 - 02:45 AM (IST)
ਸਹਿਰਸਾ (ਬਿਹਾਰ) : ਬਿਹਾਰ ਦੇ ਸਹਿਰਸਾ ਜ਼ਿਲ੍ਹੇ ਦੇ ਸਦਰ ਥਾਣਾ ਖੇਤਰ ਅਧੀਨ ਪੈਂਦੇ ਗੌਤਮ ਨਗਰ ਬੰਪਰ ਚੌਕ ਦੇ ਵਾਰਡ ਨੰਬਰ 15 ਵਿੱਚ ਭਾਜਪਾ ਯੂਥ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਅਭਿਜੀਤ ਸਿੰਘ ਰਾਜਪੂਤ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪਹਿਲਾਂ ਅਭਿਜੀਤ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਉਸ ਤੋਂ ਬਾਅਦ ਗੋਲੀ ਮਾਰ ਦਿੱਤੀ ਗਈ। ਕਤਲ ਤੋਂ ਬਾਅਦ ਲਾਸ਼ ਨੂੰ ਕਮਰੇ ਦੇ ਅੰਦਰ ਹੀ ਛੱਡ ਕੇ ਬਾਹਰੋਂ ਦਰਵਾਜ਼ੇ 'ਤੇ ਤਾਲਾ ਲਗਾ ਦਿੱਤਾ ਗਿਆ। ਲਗਭਗ ਦੋ ਦਿਨਾਂ ਤੱਕ ਲਾਸ਼ ਬੰਦ ਕਮਰੇ ਦੇ ਅੰਦਰ ਹੀ ਪਈ ਰਹੀ, ਜਿਸ ਦੀ ਖ਼ਬਰ ਫੈਲਦਿਆਂ ਹੀ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ।
ਇਹ ਵੀ ਪੜ੍ਹੋ : Reel ਦੇਖ ਕੇ ਆਰਡਰ ਕਰ 'ਤਾ ਸੋਲਰ ਪੈਨਲ, ਫਿਰ ਵਪਾਰੀ ਨਾਲ ਹੋ ਗਈ 19.35 ਲੱਖ ਰੁਪਏ ਦੀ ਠੱਗੀ
ਦੋਸਤ ਨੇ ਖਿੜਕੀ ਰਾਹੀਂ ਝਾਕਿਆ ਤਾਂ ਖੁੱਲ੍ਹਿਆ ਰਾਜ਼
ਜਾਣਕਾਰੀ ਅਨੁਸਾਰ ਅਭਿਜੀਤ ਸਿੰਘ ਕਿਸੇ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਘਰ ਪਰਤੇ ਸਨ, ਜਿਸ ਤੋਂ ਬਾਅਦ ਕਮਰੇ ਅੰਦਰ ਹੀ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਉਨ੍ਹਾਂ ਦਾ ਦੋਸਤ ਆਰੀਅਨ ਉੱਥੇ ਪਹੁੰਚਿਆ। ਬਾਹਰ ਗੇਟ 'ਤੇ ਤਾਲਾ ਲੱਗਿਆ ਦੇਖ ਕੇ ਜਦੋਂ ਉਸ ਨੇ ਖਿੜਕੀ ਰਾਹੀਂ ਅੰਦਰ ਝਾਕਿਆ ਤਾਂ ਕਮਰੇ 'ਚ ਅਭਿਜੀਤ ਦੀ ਲਾਸ਼ ਪਈ ਦਿਖਾਈ ਦਿੱਤੀ। ਇਸ ਤੋਂ ਬਾਅਦ ਉਸ ਨੇ ਅਭਿਜੀਤ ਦੇ ਭਰਾ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਤਾਲਾ ਖੁੱਲ੍ਹਵਾ ਕੇ ਕਮਰੇ ਅੰਦਰੋਂ ਲਾਸ਼ ਬਰਾਮਦ ਕੀਤੀ।
ਮੂੰਹ 'ਤੇ ਸਿਰਹਾਣਾ ਰੱਖ ਕੇ ਗੋਲੀ ਮਾਰਨ ਦਾ ਖਦਸ਼ਾ
ਪੁਲਸ ਅਨੁਸਾਰ ਪ੍ਰਾਇਮਰੀ ਜਾਂਚ 'ਚ ਘਟਨਾ ਦੇਰ ਰਾਤ ਲਗਭਗ 2 ਵਜੇ ਤੋਂ ਬਾਅਦ ਦੀ ਜਾਪਦੀ ਹੈ। ਪੁਲਸ ਨੇ ਦੱਸਿਆ ਕਿ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ ਅਤੇ ਉਸ ਦੇ ਮੂੰਹ 'ਤੇ ਸਿਰਹਾਣਾ ਰੱਖਿਆ ਹੋਇਆ ਸੀ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਮੂੰਹ 'ਤੇ ਸਿਰਹਾਣਾ ਰੱਖ ਕੇ ਗੋਲੀ ਮਾਰੀ ਗਈ ਹੈ। ਹਾਲਾਂਕਿ ਕਤਲ ਦੀ ਪੂਰੀ ਤਸਵੀਰ ਪੋਸਟਮਾਰਟਮ ਅਤੇ ਵਿਗਿਆਨਿਕ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗੀ। ਪੁਲਸ ਹੁਣ ਇਹ ਪਤਾ ਲਗਾਉਣ 'ਚ ਜੁਟੀ ਹੈ ਕਿ ਘਟਨਾ ਦੇ ਸਮੇਂ ਕਮਰੇ 'ਚ ਕੌਣ-ਕੌਣ ਮੌਜੂਦ ਸੀ ਅਤੇ ਵਾਰਦਾਤ ਤੋਂ ਬਾਅਦ ਉੱਥੋਂ ਕੌਣ ਨਿਕਲਿਆ।
ਇਹ ਵੀ ਪੜ੍ਹੋ : ਲਿਵ-ਇਨ ਪਾਰਟਨਰ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰ ਖੋਲ੍ਹੇ ਰਾਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
