ਮੈਸੀ ਦੇ ਗੋਲ ਨਾਲ ਇੰਟਰ ਮਿਆਮੀ ਨੇ ਨੈਸ਼ਵਿਲੇ ਨਾਲ 2-2 ਨਾਲ ਡਰਾਅ ਖੇਡਿਆ

Monday, Sep 14, 2026 - 10:47 AM (IST)

ਮੈਸੀ ਦੇ ਗੋਲ ਨਾਲ ਇੰਟਰ ਮਿਆਮੀ ਨੇ ਨੈਸ਼ਵਿਲੇ ਨਾਲ 2-2 ਨਾਲ ਡਰਾਅ ਖੇਡਿਆ

ਮਿਆਮੀ : ਲਿਓਨਿਲ ਮੈਸੀ ਨੇ ਕੌਮਾਂਤਰੀ ਫੁੱਟਬਾਲ ਤੋਂ ਸੰਨਿਆਸ ਲੈਣ ਤੋਂ ਬਾਅਦ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਮੇਜਰ ਲੀਗ ਸਾਕਰ (ਐੱਮ. ਐੱਲ. ਐੱਸ.) ’ਚ ਸੀਜ਼ਨ ਦਾ ਆਪਣਾ 19ਵਾਂ ਗੋਲ ਕੀਤਾ, ਜਿਸ ਨਾਲ ਇੰਟਰ ਮਿਆਮੀ ਤੇ ਪਹਿਲੇ ਸਥਾਨ ’ਤੇ ਕਾਬਜ਼ ਨੈਸ਼ਵਿਲੇ ਵਿਚਾਲੇ ਮੈਚ 2-2 ਨਾਲ ਡਰਾਅ ਰਿਹਾ।

ਮੈਸੀ ਨੇ 62ਵੇਂ ਮਿੰਟ ’ਚ ਖੱਬੇ ਪੈਰ ਨਾਲ ਸ਼ਾਟ ਮਾਰ ਕੇ ਸਕੋਰ 2-1 ਕਰ ਦਿੱਤਾ, ਜਿਸ ਨਾਲ ਲੱਗ ਰਿਹਾ ਸੀ ਕਿ ਮਿਆਮੀ ਇਸ ਸੀਜ਼ਨ ’ਚ ਨੈਸ਼ਵਿਲੇ ’ਤੇ ਆਪਣੀ ਪਹਿਲੀ ਜਿੱਤ ਦਰਜ ਕਰ ਲਵੇਗਾ ਪਰ ਨੈਸ਼ਵਿਲੇ ਦੇ ਸੈਮ ਸੁਰਿਜ ਨੇ ਸਟਾਪੇਜ ਟਾਈਮ ਤੋਂ ਠੀਕ ਇਕ ਮਿੰਟ ਬਾਅਦ ਆਪਣਾ ਦੂਜਾ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ ਤੇ ਇਸ ਸੀਜ਼ਨ ’ਚ ਮਿਆਮੀ ਵਿਰੁੱਧ 4 ਮੁਕਾਬਲਿਆਂ ’ਚ ਆਪਣੀ ਟੀਮ ਨੂੰ ਅਜੇਤੂ ਬਣਾਈ ਰੱਖਿਆ। ਇਸ ਡਰਾਅ ਨਾਲ ਨੈਸ਼ਵਿਲੇ ਨੇ ਅੰਕ ਸੂਚੀ ’ਚ ਦੂਜੇ ਸਥਾਨ ’ਤੇ ਕਾਬਜ਼ ਮਿਆਮੀ ’ਤੇ 9 ਅੰਕਾਂ ਦੀ ਬੜ੍ਹਤ ਕਾਇਮ ਰੱਖੀ।


author

SATPAL

Content Editor

Related News