ਤ੍ਰਿਪੁਰਾ ’ਚ ਭਾਜਪਾ ਨੇਤਾ ਦੇ ਘਰ ’ਤੇ ਹਮਲਾ
Thursday, Jan 27, 2022 - 10:28 PM (IST)
ਅਗਰਤਲਾ– ਤ੍ਰਿਪੁਰਾ ਵਿਚ ਉਦੈਪੁਰ ਦੇ ਛਤਾਰੀਆ ਇਲਾਕੇ ਵਿਚ ਬਦਮਾਸ਼ਾਂ ਨੇ ਬੁੱਧਵਾਰ ਰਾਤ ਭਾਜਪਾ ਦੇ ਘੱਟ-ਗਿਣਤੀ ਫਰੰਟ ਦੇ ਨੇਤਾ ਜਲਾਲ ਮਿਆਂ ਦੇ ਘਰ ’ਤੇ ਹਮਲਾ ਕਰ ਕੇ ਤੋੜ-ਭੰਨ ਕੀਤੀ। ਦੋਸ਼ ਲਾਏ ਜਾ ਰਹੇ ਹਨ ਕਿ ਸੱਤਾਧਾਰੀ ਭਾਜਪਾ ਨਾਲ ਸੰਬੰਧਤ ਨੌਜਵਾਨਾਂ ਦੇ ਇਕ ਸਮੂਹ ਵਲੋਂ ਕਥਿਤ ਤੌਰ ’ਤੇ ਗਣਤੰਤਰ ਦਿਵਸ ’ਤੇ ਕੌਮੀਂ ਝੰਡਾ ਨਾ ਲਹਿਰਾਉਣ ਦੀ ਚਿਤਾਵਨੀ ਨੂੰ ਅਣਸੁਣਿਆ ਕਰਨ ’ਤੇ ਉਨ੍ਹਾਂ ਦੇ ਘਰ ’ਤੇ ਹਮਲਾ ਕੀਤਾ ਗਿਆ।
ਇਹ ਖ਼ਬਰ ਪੜ੍ਹੋ- WI v ENG : ਵਿੰਡੀਜ਼ ਨੇ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾਇਆ
ਪੁਲਸ ਨੇ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਜਲਾਲ ਨੇ ਹਮਲੇ ਦੌਰਾਨ ਘਰ ਦੇ ਇਕ ਅਣਪਛਾਤੀ ਜਗ੍ਹਾ ਤੋਂ ਸੋਸ਼ਲ ਮੀਡੀਆ ’ਤੇ ਲਾਈਵ ਵੀਡੀਓ ਵਿਚ ਮੁੱਖ ਮੰਤਰੀ ਵਿਪਲਵ ਕੁਮਾਰ ਦੇਵ ਤੋਂ ਸੁਰੱਖਿਆ ਲਈ ਮਦਦ ਮੰਗੀ। ਹਮਲਾਵਰ ਬਦਮਾਸ਼ਾਂ ਦੇ ਸਮੂਹ ਦੀ ਅਗਵਾਈ ਭਾਜਪਾ ਨੇਤਾ ਫਣੀ ਭੂਸ਼ਣ ਮਜੂਮਦਾਰ, ਸ਼ਾਹਜਾਨ ਅਲੀ ਅਤੇ ਪ੍ਰੀਤਮ ਸਰਕਾਰ ਕਰ ਰਹੇ ਸਨ।
ਇਹ ਖ਼ਬਰ ਪੜ੍ਹੋ- ਭਾਰਤੀ ਮਹਿਲਾ ਟੀਮ ਦੇ ਨਾਲ ਸਾਰੇ ਮੈਚ ਇਕ ਹੀ ਮੈਦਾਨ 'ਤੇ ਹੋਣਗੇ : ਨਿਊਜ਼ੀਲੈਂਡ ਕ੍ਰਿਕਟ ਟੀਮ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।