ਮੱਧ ਪ੍ਰਦੇਸ਼ 'ਚ ਔਰਤਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ਭਾਜਪਾ ਦੀ ਵਿਸ਼ੇਸ਼ ਮੁਹਿੰਮ

Monday, Oct 09, 2023 - 04:56 PM (IST)

ਮੱਧ ਪ੍ਰਦੇਸ਼ 'ਚ ਔਰਤਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ਭਾਜਪਾ ਦੀ ਵਿਸ਼ੇਸ਼ ਮੁਹਿੰਮ

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਮੱਧ ਪ੍ਰਦੇਸ਼ 'ਚ ਔਰਤਾਂ ਦੇ ਵੋਟ ਪਾਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਨਾ ਸਿਰਫ਼ ਮਹਿਲਾ ਰਾਖਵਾਂਕਰਨ ਬਿੱਲ ਦੇ ਹੋਣ 'ਤੇ ਸਗੋਂ ਕੇਂਦਰ ਅਤੇ ਸ਼ਿਵਰਾਜ ਸਰਕਾਰ ਦੀਆਂ ਕਈ ਕਲਿਆਣਕਾਰੀ ਯੋਜਨਾਵਾਂ 'ਤੇ ਭਰੋਸਾ ਕਰ ਰਹੀ ਹੈ। ਰਾਜ 'ਚ ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ਹੈ। ਹਾਲਾਂਕਿ ਇਹ ਮਹਿਲਾ ਵੋਟਰ ਭਾਜਪਾ ਦੀ ਲਗਭਗ 2 ਦਹਾਕਿਆਂ ਦੀ ਸੱਤਾ ਵਿਰੋਧੀ ਲਹਿਰ, ਮਹਿੰਗਾਈ, ਉੱਚ ਬੇਰੁਜ਼ਗਾਰੀ ਅਤੇ ਕਿਸਾਨਾਂ ਦਰਮਿਆਨ ਨਾਰਾਜ਼ਗੀ ਤੋਂ ਵੀ ਪ੍ਰਭਾਵਿਤ ਹਨ, ਜਿਸ ਕਾਰਨ ਇਹ ਭਾਜਪਾ ਲਈ ਇਕ ਕਠਿਨ ਚੋਣ ਗਈ ਹੈ। 2018 ਦੀਆਂ ਵਿਧਾਨ ਸਭਾ ਚੋਣਾਂ ਦੇ ਅੰਕੜਿਆਂ 'ਤੇ ਗੌਰ ਕਰੀਏ ਤਾਂ ਮੱਧ ਪ੍ਰਦੇਸ਼ 'ਚ ਕਰੀਬ 5.05 ਕਰੋੜ ਵੋਟਰ ਹਨ। ਇਨ੍ਹਾਂ 'ਚੋਂ 2.4 ਕਰੋੜ (47.8 ਫ਼ੀਸਦੀ) ਮਹਿਲਾ ਵੋਟਰ ਹਨ। ਭਾਜਪਾ ਦਾ ਕਹਿਣਾ ਹੈ ਕਿ ਕਲਿਆਣਕਾਰੀ ਯੋਜਨਾਵਾਂ ਨੇ ਉਸ ਲਈ ਔਰਤਾਂ ਦੀਆਂ ਵੋਟਾਂ ਦਾ ਇਕ ਵੱਡਾ ਹਿੱਸਾ ਯਕੀਨੀ ਕੀਤਾ ਹੈ, ਕਿਉਂਕਿ ਉਹ ਉਨ੍ਹਾਂ 'ਚੋਂ ਜ਼ਿਆਦਾਤਰ ਦੀ ਸਿੱਧੇ ਲਾਭਪਾਤਰੀ ਹਨ। 

ਇਹ ਵੀ ਪੜ੍ਹੋ : 40 ਲੱਖ 'ਚ ਡੌਂਕੀ ਲਾ ਕੇ ਜਾਣਾ ਸੀ ਅਮਰੀਕਾ, ਸਰਬੀਆ ਤੋਂ ਆਈ ਪੁੱਤ ਦੀ ਵੀਡੀਓ ਵੇਖ ਪਰਿਵਾਰ ਦੇ ਉੱਡੇ ਹੋਸ਼

ਪ੍ਰਧਾਨ ਮੰਤਰੀ ਸਾਰੇ ਚਾਰ ਚੋਣ ਰਾਜਾਂ 'ਚ ਹਰ ਚੋਣ ਰੈਲੀ 'ਚ ਮਹਿਲਾ ਰਾਖਵਾਂਕਰਨ ਬਿੱਲ ਨੂੰ ਪਾਸ ਕਰਨ ਦਾ ਝੰਡਾ ਬੁਲੰਦ ਕਰ ਰਹੇ ਹਨ। ਸਾਲਾਂ ਤੋਂ ਪੈਂਡਿੰਗ ਇਸ ਇਤਿਹਾਸਕ ਕਾਨੂੰਨ ਨੂੰ ਸੰਸਦ 'ਚ ਪਾਸ ਕਰਵਾਉਣ ਦਾ ਸਿਹਰਾ ਭਾਜਪਾ ਨੇ ਲਿਆ ਹੈ। ਉਨ੍ਹਾਂ ਨੇ ਕਲਿਆਣਕਾਰੀ ਯੋਜਨਾਵਾਂ-ਉੱਜਵਲਾ, ਪੀ.ਐੱਮ. ਰਿਹਾਇਸ਼ ਯੋਜਨਾ, ਸਵੱਛ ਭਾਰਤ, ਮੁਦਰਾ ਅਤੇ ਹੋਰ ਦਾ ਵੀ ਜ਼ਿਕਰ ਕੀਤਾ ਅਤੇ ਰੇਖਾਂਕਿਤ ਕੀਤਾ ਕਿ ਇਨ੍ਹਾਂ ਦਾ ਸਿੱਧਾ ਲਾਭ ਔਰਤਾਂ ਨੂੰ ਮਿਲਦਾ ਹੈ। ਚੌਹਾਨ ਨੇ 2006 'ਚ ਮੱਧ ਪ੍ਰਦੇਸ਼ 'ਚ ਲਾਡਲੀ ਲਕਸ਼ਮੀ ਯੋਜਨਾ ਸ਼ੁਰੂ ਕੀਤੀ ਸੀ ਅਤੇ ਮੌਜੂਦਾ ਸਮੇਂ ਲਗਾਭਗ 1.4 ਕਰੋੜ ਕੁੜੀਆਂ ਨੇ ਇਸ ਦਾ ਲਾਭ ਚੁੱਕਿਆ ਹੈ। ਜਨਵਰੀ 2003 'ਚ ਸ਼ੁਰੂ ਕੀਤੀ ਗਈ ਉਨ੍ਹਾਂ ਦੀ ਲਾਡਲੀ ਬਹਿਨਾ ਯੋਜਨਾ 'ਚ 1.25 ਕਰੋੜ ਲਾਭਪਾਤਰੀ ਹਨ, ਜਿਨ੍ਹਾਂ ਨੂੰ ਉਨ੍ਹਾਂ ਦੀ ਸਿਹਤ ਅਤੇ ਪੋਸ਼ਣ ਸੰਬੰਧੀ ਜ਼ਰੂਰਤਾਂ ਦਾ ਖਿਆਲ ਰੱਖਣ ਲਈ ਹਰ ਮਹੀਨੇ ਇਕ ਹਜ਼ਾਰ ਰੁਪਏ ਮਿਲਦੇ ਹਨ। ਮੱਧ ਪ੍ਰਦੇਸ਼ ਕੈਬਨਿਟ ਨੇ ਪਿਛਲੇ ਹਫ਼ਤੇ ਔਰਤਾਂ ਲਈ ਕੁਝ ਸਰਕਾਰੀ ਨੌਕਰੀਆਂ 'ਚ 35 ਫ਼ੀਸਦੀ ਸੀਟਾਂ ਰਾਖਵਾਂਕਰਨ ਦਾ ਵੀ ਫ਼ੈਸਲਾ ਲਿਆ। ਕੁਝ ਦਿਨ ਪਹਿਲੇ ਇਕ ਜਨਤਕ ਬੈਠਕ 'ਚ ਚੌਹਾਨ ਜਦੋਂ ਔਰਤਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਹ ਭਾਵੁਕ ਹੋ ਗਏ ਸਨ। ਉਨ੍ਹਾਂ ਕਿਹਾ,''ਅਜਿਹਾ ਭਰਾ ਨਹੀਂ ਮਿਲੇਗਾ। ਮੈਂ ਚਲਾ ਜਾਵਾਂਗਾ ਤਾਂ ਬਹੁਤ ਯਾਦ ਆਵਾਂਗਾ।'' ਸੱਤਾਧਾਰੀ ਦਲ ਨੂੰ ਔਰਤਾਂ ਲਈ ਇਨ੍ਹਾਂ ਯੋਜਨਾਵਾਂ ਦਾ ਚੋਣ ਲਾਭ ਮਿਲਣ ਦੀ ਉਮੀਦ ਹੈ। ਪਾਰਟੀ ਦੇ ਅਨੁਮਾਨ ਅਨੁਸਾਰ, ਪੁਰਸ਼ ਵੋਟਰ ਵੰਡੇ ਹੋਏ ਹਨ ਅਤੇ ਕਾਂਗਰਸ ਨੂੰ ਉਨ੍ਹਾਂ ਦੇ ਵੋਟਾਂ ਦਾ ਇਕ ਵੱਡਾ ਹਿੱਸਾ ਮਿਲਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਲਗਭਗ 28 ਲੱਖ ਪਹਿਲੀ ਵਾਰ ਵੋਟਿੰਗ ਕਰਨ ਵਾਲੇ ਵੋਟਰ ਕਿਸੇ ਵੀ ਦਿਸ਼ਾ 'ਚ ਜਾ ਸਕਦੇ ਹਨ ਅਤੇ ਉੱਚ ਬੇਰੁਜ਼ਗਾਰੀ ਅਤੇ ਹੋਰ ਕਾਰਕਾਂ ਕਾਰਨ ਸਿਰਫ਼ 40-50 ਫ਼ੀਸਦੀ ਦੇ ਹੀ ਭਾਜਪਾ ਨੂੰ ਵੋਟ ਦੇਣ ਦੀ ਉਮੀਦ ਹੈ। ਇਸ ਵਾਰ ਪਾਰਟੀ ਔਰਤਾਂ ਨੂੰ ਬਾਹਰ ਆਉਣ ਅਤੇ ਵੱਡੀ ਗਿਣਤੀ 'ਚ ਵੋਟਿੰਗ ਕਰਨ ਲਈ ਪ੍ਰੇਰਿਤ ਕਰਨ ਦਾ ਕੰਮ ਕਰ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

DIsha

Content Editor

Related News