ਫਾਰੂਕ ਅਬਦੁੱਲਾ ਦਾ ਭਾਜਪਾ ’ਤੇ ਹਮਲਾ, ਕਿਹਾ- ‘ਗਰੀਬ ਹਿਤੈਸ਼ੀ’ ਨਹੀਂ ਸਗੋਂ ‘ਗਰੀਬ ਵਿਰੋਧੀ’ ਹੈ
Saturday, Feb 19, 2022 - 01:10 PM (IST)
ਜੰਮੂ– ਨੈਸ਼ਨਲ ਕਾਨਫਰੰਸ (ਨੇਕਾਂ) ਪ੍ਰਧਾਨ ਫਾਰੂਕ ਅਬਦੁੱਲਾ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ‘ਗਰੀਬ ਵਿਰੋਧੀ’ ਅਤੇ ‘ਨੌਜਵਾਨ ਵਿਰੋਧੀ’ ਨੀਤੀਆਂ ਨੂੰ ਅੱਗੇ ਵਧਾਉਣ ਦਾ ਦੋਸ਼ ਲਗਾਉਂਦੇ ਹੋਏ ਨਿਸ਼ਾਨਾ ਵਿੰਨ੍ਹਿਆ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪਿਛਲੇ ਕੁਝ ਸਾਲਾਂ ’ਚ ਲੋਕਾਂ ਦੀਆਂ ਸਮੱਸਿਆਵਾਂ ਵਧ ਗਈਆਂ ਹਨ ਅਤੇ ਸਭ ਤੋਂ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਵਧਦੀ ਬੇਰੋਜ਼ਗਾਰੀ ਦਰ ਦੇ ਚਲਦੇ ਸਮਾਜ ਦੇ ਪੜ੍ਹੇ-ਲਿਖੇ, ਬੇਰੋਜ਼ਗਾਰ ਵਰਗ ਨੂੰ ਕਰਨਾ ਪੈ ਰਿਹਾ ਹੈ।
ਨੈਸ਼ਨਲ ਕਾਨਫਰੰਸ ਵਿਦਿਆਰਥੀ ਸੰਘ ਦੇ ਇਕ ਵਫ਼ਦ ਨਾਲ ਗੱਲਬਾਤ ਕਰਦੇ ਹੋਏ ਅਬਦੁੱਲਾ ਨੇ ਕਿਹਾ ਕਿ ਉਮੀਦਵਾਰਾਂ ਲਈ ਸੀਮਿਤ ਬਦਲ ਉਪਲੱਬਧ ਹੋਣੇ ਅਤੇ ਭਰਤੀ ਪ੍ਰਕਿਰਿਆ ਦੀ ਹੌਲੀ ਰਫਤਾਰ ਕਾਰਨ ਬੇਰੋਜ਼ਗਾਰੀ ਕਈ ਗੁਣਾ ਵਧ ਗਈ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਕਾਨਫਰੰਸ (ਨੇਕਾਂ) ਹਮੇਸ਼ਾ ਨੌਜਵਾਨਾਂ ਦੇ ਨਾਲ ਖੜ੍ਹੀ ਰਹੀ ਹੈ ਅਤੇ ਉਹ ਉਨ੍ਹਾਂ ਦੇ ਜਾਇਜ਼ ਹਿੱਤਾਂ ਲਈ ਸ਼ੰਘਰਸ਼ ਕਰਦੀ ਰਹੇਗੀ।