ਭਾਜਪਾ ਨੇ ਨਫ਼ਰਤ ਦੀਆਂ ਕਈ ਫ਼ੈਕਟਰੀਆਂ ਲਗਾ ਰੱਖੀਆਂ ਹਨ : ਰਾਹੁਲ ਗਾਂਧੀ
Saturday, Jan 08, 2022 - 02:13 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਨਫ਼ਰਤ ਦੀਆਂ ਕਈ ਫ਼ੈਕਟਰੀਆਂ ਲਗਾ ਰੱਖੀਆਂ ਹਨ। ਉਨ੍ਹਾਂ ਨੇ ਟਵੀਟ ਕੀਤਾ,‘‘ਬੁਲੀ ਬਾਈਐਪ ਮਾਮਲੇ ’ਚ ਦੋਸ਼ੀਆਂ ਦੀ ਘੱਟ ਉਮਰ ਦੇਖ ਕੇ ਪੂਰਾ ਦੇਸ਼ ਪੁੱਛ ਰਿਹਾ ਸੀ ਕਿ ਇੰਨੀ ਨਫ਼ਰਤ ਆਉਂਦੀ ਕਿੱਥੋਂ ਹੈ? ਦਰਅਸਲ ਭਾਜਪਾ ਨੇ ਨਫ਼ਰਤ ਦੀਆਂ ਕਈ ਫ਼ੈਕਟਰੀਆਂ ਲਗਾ ਰਹੀਆਂ ਹਨ। ‘ਟੇਕ ਫੌਗ’ (ਐਪ) ਉਨ੍ਹਾਂ ’ਚੋਂ ਇਕ ਹੈ।’’
ਇਸ ਤੋਂ ਪਹਿਲਾਂ, ਕਾਂਗਰਸ ਬੁਲਾਰੇ ਸੁਪ੍ਰਿਆ ਸ਼੍ਰੀਨੇਤ ਨੇ ਸ਼ੁੱਕਰਵਾਰ ਨੂੰ ਭਾਜਪਾ ’ਤੇ ‘ਟੇਕ ਫੌਗ’ ਨਾਮੀ ਇਕ ਐਪ ਦੇ ਮਾਧਿਅਮ ਤੋਂ ਕੁਝ ਭਾਈਚਾਰਿਆਂ, ਔਰਤਾਂ ਅਤੇ ਵਿਰੋਧੀ ਧਿਰ ਵਿਰੁੱਧ ਗਲਤ ਪ੍ਰਚਾਰ ਕਰਨ ਦਾ ਦੋਸ਼ ਲਗਾਇਆ ਸੀ ਅਤੇ ਕਿਹਾ ਸੀ ਕਿ ਇਸ ਮਾਮਲੇ ’ਤੇ ਸੁਪਰੀਮ ਕੋਰਟ ਨੂੰ ਨੋਟਿਸ ਲੈਣਾ ਚਾਹੀਦਾ। ਉਨ੍ਹਾਂ ਨੇ ਇਕ ਸਮਾਚਾਰ ਪੋਰਟਲ ਦੀ ਖ਼ਬਰ ਦਾ ਜ਼ਿਕਰ ਕਰਦੇ ਹੋਏ ਇਹ ਵੀ ਕਿਹਾ ਸੀ ਕਿ ਸਰਕਾਰ ਨੂੰ ਐਪ ਦੇ ਸੰਦਰਭ ’ਚ ਤੁਰੰਤ ਕਦਮ ਚੁਕਣਾ ਚਾਹੀਦਾ। ਕਾਂਗਰਸ ਦੇ ਇਸ ਦੋਸ਼ ’ਤੇ ਭਾਜਪਾ ਵਲੋਂ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਇਹ ਵੀ ਪੜ੍ਹੋ : PM ਮੋਦੀ ਦੀ ਸੁਰੱਖਿਆ ਮਾਮਲਾ : SC 'ਚ ਕੇਂਦਰ ਬੋਲਿਆ- ਦੋਸ਼ੀਆਂ ਨਾਲ ਚਾਹ ਪੀ ਰਹੇ ਸਨ ਪੁਲਸ ਵਾਲੇ
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ