ਭਾਜਪਾ ਵਫਦ ਅੱਜ ਕਰੇਗਾ ਭਟਪਾਰਾ ਦਾ ਦੌਰਾ, ਹਿੰਸਾ ''ਚ 2 ਲੋਕਾਂ ਦੀ ਹੋਈ ਸੀ ਮੌਤ
Saturday, Jun 22, 2019 - 01:52 PM (IST)

ਕੋਲਕਾਤਾ—ਪੱਛਮੀ ਬੰਗਾਲ 'ਚ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। 20 ਜੂਨ ਨੂੰ ਭਟਪਾਰਾ 'ਚ ਅਣਪਛਾਤੇ ਬਦਮਾਸ਼ਾਂ ਵੱਲੋਂ ਕੀਤੇ ਗਏ ਹਮਲੇ 'ਚ 2 ਲੋਕਾਂ ਦੀ ਮੌਤ ਹੋ ਗਈ ਸੀ ਅਤੇ 3 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸੀ। ਇਸ ਘਟਨਾ ਤੋਂ ਬਾਅਦ ਸ਼ਨੀਵਾਰ ਨੂੰ ਭਾਜਪਾ ਦਾ ਤਿੰਨ ਮੈਂਬਰੀ ਵਫਦ ਪੱਛਮੀ ਬੰਗਾਲ ਪਹੁੰਚਿਆ ਹੈ। ਇਹ ਵਫਦ ਭਟਪਾਰਾ ਦਾ ਦੌਰਾ ਕਰਨਗੇ ਅਤੇ ਘਟਨਾ ਦੀ ਰਿਪੋਰਟ ਤਿਆਰ ਕਰ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੌਪਣਗੇ।
ਇਸ ਵਫਦ ਨੂੰ ਭਾਜਪਾ ਸੰਸਦ ਮੈਂਬਰ ਐੱਸ. ਐੱਸ. ਆਹਲੂਵਾਲੀਆ ਲੀਡ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਭਟਪਾਰਾ ਦੀ ਘਟਨਾ ਤੋਂ ਬਹੁਤ ਜ਼ਿਆਦਾ ਦੁਖੀ ਹਨ। ਅਜਿਹੀਆਂ ਘਟਨਾਵਾਂ ਸਿਰਫ ਪੱਛਮੀ ਬੰਗਾਲ 'ਚੋਂ ਹੀ ਹੋ ਰਹੀਆਂ ਹਨ। ਅਸੀਂ ਸੰਬੰਧਿਤ ਲੋਕਾਂ ਨਾਲ ਗੱਲ ਕਰ ਕੇ ਇਸ ਘਟਨਾ ਦੀ ਪੂਰੀ ਰਿਪੋਰਟ ਤਿਆਰ ਕਰ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੌਪਾਂਗੇ। ਦੱਸ ਦੇਈਏ ਕਿ 20 ਜੂਨ ਨੂੰ ਅਣਪਛਾਤੇ ਦੋਸ਼ੀਆਂ ਨੇ ਬੰਬ ਸੁੱਟਣ ਤੋਂ ਬਾਅਦ ਲੋਕਾਂ 'ਤੇ ਗੋਲੀਬਾਰੀ ਵੀ ਕੀਤੀ। ਇਸ ਹਮਲੇ 'ਚ 2 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਲੋਕ ਜ਼ਖਮੀ ਹੋ ਗਏ ਸੀ।