ਭਾਜਪਾ ਮੁੰਬਈ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੀ ਰਚ ਰਹੀ ਹੈ ਸਾਜਿਸ਼ : ਸੰਜੇ ਰਾਊਤ

Friday, Apr 08, 2022 - 02:55 PM (IST)

ਭਾਜਪਾ ਮੁੰਬਈ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੀ ਰਚ ਰਹੀ ਹੈ ਸਾਜਿਸ਼ : ਸੰਜੇ ਰਾਊਤ

ਮੁੰਬਈ (ਭਾਸ਼ਾ)- ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਭਾਜਪਾ 'ਤੇ ਮੁੰਬਈ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੀ ਸਾਜਿਸ਼ ਰਚਣ ਦਾ ਦੋਸ਼ ਲਗਾਉਂਦੇ ਹੋਏ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਗ੍ਰਹਿ ਮੰਤਰਾਲਾ ਨੂੰ ਇਸ ਮਾਮਲੇ ਸੰਬੰਧੀ ਇਕ ਪੇਸ਼ਕਾਰੀ ਦਿੱਤੀ ਗਈ ਹੈ। ਰਾਊਤ ਨੇ ਕਿਹਾ ਕਿ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਕਿਰੀਟ ਸੌਮਈਆ ਅਤੇ ਪਾਰਟੀ ਨੇਤਾਵਾਂ, ਬਿਲਡਰ, ਵਪਾਰੀਆਂ ਦਾ ਇਕ ਸਮੂਹ ਇਸ ਸਾਜਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ,''ਮੁੰਬਈ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਸੰਬੰਧੀ ਪੇਸ਼ਕਾਰੀ (ਇਸ ਸਮੂਹ ਵਲੋਂ) ਗ੍ਰਹਿ ਮੰਤਰਾਲਾ ਨੂੰ ਦਿੱਤੀ ਗਈ ਹੈ। ਬੈਠਕਾਂ ਹੋਈਆਂ ਹਨ ਅਤੇ ਇਸ ਕੰਮ ਲਈ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਉਹ ਪਿਛਲੇ 2 ਮਹੀਨਿਆਂ ਤੋਂ ਚੱਲ ਰਿਹਾ ਹੈ ਅਤੇ ਮੈਂ ਪੂਰੀ ਜਵਾਬਦੇਹੀ ਨਾਲ ਇਹ ਗੱਲ ਕਰ ਰਿਹਾ ਹਾਂ। ਮੇਰੇ ਕੋਲ ਮੇਰੀ ਗੱਲ ਸਾਬਿਤ ਕਰਨ ਲਈ ਸਬੂਤ ਹੈ। ਮੁੱਖ ਮੰਤਰੀ (ਊਧਵ ਠਾਕਰੇ) ਨੂੰ ਵੀ ਇਸ ਬਾਰੇ ਜਾਣਕਾਰੀ ਹੈ।''

ਸ਼ਿਵ ਸੈਨਾ ਸੰਸਦ ਮੈਂਬਰ ਨੇ ਦਾਅਵਾ ਕੀਤਾ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਸੌਮਈਆ ਦੀ ਅਗਵਾਈ ਵਾਲਾ ਸਮੂਹ ਅਗਲੇ ਕੁਝ ਮਹੀਨਿਆਂ 'ਚ ਅਦਾਲਤ ਜਾ ਕੇ ਕਹੇਗਾ ਕਿ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ 'ਚ ਮਰਾਠੀ ਲੋਕਾਂ ਦਾ ਫੀਸਦੀ ਬਹੁਤ ਘੱਟ ਹੋ ਗਿਆ ਹੈ ਅਤੇ ਇਸ ਲਈ ਸ਼ਹਿਰ ਨੂੰ ਕੇਂਦਰ ਸਰਕਾਰ ਦੇ ਸ਼ਾਸਨ ਦੇ ਅਧੀਨ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ ਜਾਣਾ ਚਾਹੀਦਾ। ਰਾਊਤ ਨੇ ਕਿਹਾ ਕਿ ਸੌਮਈਆ ਨੇ ਇਸ ਤੋਂ ਪਹਿਲਾਂ ਸਕੂਲਾਂ 'ਚ ਮਰਾਠੀ ਨੂੰ ਜ਼ਰੂਰੀ ਭਾਸ਼ਾ ਬਣਾਉਣ ਦੇ ਰਾਜ ਸਰਕਾਰ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ।


author

DIsha

Content Editor

Related News