ਵੱਡੀ ਖ਼ਬਰ: ਕਾਂਗਰਸ ਤੇ ਭਾਜਪਾ ਵਰਕਰਾਂ ਵਿਚਾਲੇ ਜ਼ਬਰਦਸਤ ਝੜਪ, ਚੱਲੀਆਂ ਡਾਂਗਾਂ, ਪਾਟੇ ਸਿਰ (ਵੀਡੀਓ)
Friday, Aug 29, 2025 - 12:41 PM (IST)

ਪਟਨਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਮਾਂ 'ਤੇ ਇਕ ਨੌਜਵਾਨ ਵਲੋਂ ਕੀਤੀ ਗਈ ਅਪਮਾਨਜਨਕ ਟਿੱਪਣੀ ਦੇ ਮਾਮਲੇ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਇਸ ਸਬੰਧ ਵਿਚ ਪਟਨਾ ਕਾਂਗਰਸ ਹੈੱਡਕੁਆਰਟਰ ਸਦਾਕਤ ਆਸ਼ਰਮ ਦੇ ਬਾਹਰ ਕਾਂਗਰਸ ਤੇ ਭਾਜਪਾ ਵਰਕਰਾਂ ਵਿਚਕਾਰ ਜ਼ਬਰਦਸਤ ਹੰਗਾਮਾ ਹੋ ਗਿਆ। ਇਸ ਦੌਰਾਨ ਭਾਜਪਾ ਅਤੇ ਕਾਂਗਰਸੀ ਵਰਕਰਾਂ ਨੇ ਇਕ ਦੂਜੇ 'ਤੇ ਡੰਡੇ ਮਾਰ ਕੇ ਹਮਲਾ ਕੀਤਾ ਅਤੇ ਪੱਥਰਬਾਜ਼ੀ ਕੀਤੀ। ਪੱਥਰਬਾਜ਼ੀ ਦੌਰਾਨ ਦੋਵਾਂ ਪਾਰਟੀਆਂ ਦੇ ਕਈ ਵਰਕਰ ਜ਼ਖ਼ਮੀ ਹੋ ਗਏ। ਕਈ ਵਰਕਰਾਂ ਦੇ ਪੱਥਰ ਮਾਰ ਕੇ ਸਿਰ ਭੰਨ੍ਹੇ ਗਏ।
ਪੜ੍ਹੋ ਇਹ ਵੀ - ਇਸ ਵਾਰ ਪਵੇਗੀ ਕੜਾਕੇ ਦੀ ਠੰਡ ! ਹੋ ਗਈ ਵੱਡੀ ਭਵਿੱਖਬਾਣੀ
ਦੂਜੇ ਪਾਸੇ ਇਸ ਝੜਪ ਦੇ ਬਾਰੇ ਜਦੋਂ ਪੁਲਸ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਦੋਵਾਂ ਪਾਰਟੀਆਂ ਦੇ ਵਰਕਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਤ ਅਜਿਹੇ ਬਣ ਗਏ ਕਿ ਪੁਲਸ ਨੂੰ ਹੱਥਾਂ ਵਿੱਚ ਪਿਸਤੌਲ ਲੈ ਕੇ ਹੰਗਾਮਾ ਨੂੰ ਸ਼ਾਂਤ ਕਰਨਾ ਪਿਆ। ਪੁਲਸ ਨੇ ਜਦੋਂ ਇਸ ਮਾਮਲੇ ਨੂੰ ਸ਼ਾਂਤ ਕਰਵਾਇਆ ਤਾਂ ਭਾਜਪਾ ਵਰਕਰਾਂ ਨੇ ਦੋਸ਼ ਲਗਾਇਆ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਕਾਂਗਰਸੀ ਵਰਕਰਾਂ ਨੇ ਉਹਨਾਂ 'ਤੇ ਪੱਥਰਬਾਜ਼ੀ ਕੀਤੀ। ਜਦੋਂ ਕਿ ਕਾਂਗਰਸੀ ਵਰਕਰਾਂ ਦਾ ਦੋਸ਼ ਹੈ ਕਿ ਭਾਜਪਾ ਵਰਕਰਾਂ ਨੇ ਪਾਰਟੀ ਦਫ਼ਤਰ ਵਿੱਚ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪੱਥਰਬਾਜ਼ੀ ਕੀਤੀ।
ਪੜ੍ਹੋ ਇਹ ਵੀ - 29 ਅਗਸਤ ਤੋਂ 3 ਸਤੰਬਰ ਤੱਕ ਪਵੇਗਾ ਭਾਰੀ ਮੀਂਹ, IMD ਵਲੋਂ ਰੈੱਡ ਅਤੇ ਆਰੇਂਜ਼ ਅਲਰਟ ਜਾਰੀ
#WATCH | पटना, बिहार: कांग्रेस कार्यालय के सामने भाजपा ने कांग्रेस के खिलाफ किया प्रदर्शन। इस दौरान भाजपा और कांग्रेस कार्यकर्ताओं के बीच झड़प हुई। pic.twitter.com/yMCorC45BR
— ANI_HindiNews (@AHindinews) August 29, 2025
ਦੱਸ ਦੇਈਏ ਕਿ ਭਾਜਪਾ ਵਰਕਰ ਪ੍ਰਧਾਨ ਮੰਤਰੀ ਮੋਦੀ 'ਤੇ ਅਸ਼ਲੀਲ ਟਿੱਪਣੀਆਂ ਦੇ ਵਿਰੋਧ ਵਿੱਚ ਕਾਂਗਰਸ ਦੇ ਸੂਬਾਈ ਮੁੱਖ ਦਫ਼ਤਰ 'ਤੇ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਦੋਵਾਂ ਪਾਰਟੀਆਂ ਦੇ ਵਰਕਰ ਆਪਸ ਵਿੱਚ ਭਿੜ ਗਏ, ਜਿਸ ਦੌਰਾਨ ਉਹਨਾਂ ਨੇ ਇਕ ਦੂਜੇ 'ਤੇ ਹਮਲਾ ਕੀਤਾ। ਇਸ ਪੱਥਰਬਾਜ਼ੀ ਕਾਰਨ ਕਾਂਗਰਸ ਦਫ਼ਤਰ ਵਿੱਚ ਖੜ੍ਹੇ ਕਈ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ। ਬਿਹਾਰ ਸਰਕਾਰ ਦੇ ਮੰਤਰੀ ਨਿਤਿਨ ਨਵੀਨ ਨੇ ਕਿਹਾ ਕਿ ਮੈਂ ਕਾਂਗਰਸੀ ਆਗੂਆਂ ਨੂੰ ਚੇਤਾਵਨੀ ਦਿੰਦਾ ਹਾਂ। ਤੁਸੀਂ ਮਾਂ ਦਾ ਅਪਮਾਨ ਕੀਤਾ ਹੈ, ਬਿਹਾਰ ਦਾ ਹਰ ਪੁੱਤਰ ਤੁਹਾਨੂੰ ਇਸਦਾ ਜਵਾਬ ਦੇਵੇਗਾ।
ਪੜ੍ਹੋ ਇਹ ਵੀ - ਖ਼ੁਸ਼ਖਬਰੀ: ਹੁਣ ਹਰ ਮਹੀਨੇ 5000 ਰੁਪਏ ਮਿਲੇਗੀ ਬੁਢਾਪਾ ਪੈਨਸ਼ਨ!
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।