Gpay, Paytm, PhonePe ਦੇ ਕਰੋੜਾਂ ਯੂਜ਼ਰਸ ਲਈ ਵੱਡੀ ਖ਼ਬਰ, ਭਲਕੇ ਬਦਲ ਜਾਣਗੇ ਨਿਯਮ

Sunday, Sep 14, 2025 - 10:57 AM (IST)

Gpay, Paytm, PhonePe ਦੇ ਕਰੋੜਾਂ ਯੂਜ਼ਰਸ ਲਈ ਵੱਡੀ ਖ਼ਬਰ, ਭਲਕੇ ਬਦਲ ਜਾਣਗੇ ਨਿਯਮ

ਬਿਜ਼ਨੈੱਸ ਡੈਸਕ- ਨੋਟਬੰਦੀ ਤੋਂ ਬਾਅਦ ਦੇਸ਼ 'ਚ ਡਿਜ਼ੀਟਲ ਪੇਮੈਂਟ ਦਾ ਰੁਝਾਨ ਕਾਫੀ ਤੇਜ਼ੀ ਨਾਲ ਵਧਿਆ ਹੈ। ਸਮਾਰਟਫੋਨ ਰਾਹੀਂ ਭੁਗਤਾਨ ਕਰਨਾ ਆਸਾਨ ਹੋਣ ਕਰਕੇ ਲੋਕ ਹੁਣ ਨਕਦ ਨਾਲੋਂ ਆਨਲਾਈਨ ਟਰਾਂਜ਼ੈਕਸ਼ਨ ਨੂੰ ਤਰਜੀਹ ਦੇ ਰਹੇ ਹਨ। ਸਰਕਾਰ ਵੀ ਡਿਜ਼ੀਟਲ ਭੁਗਤਾਨ ਨੂੰ ਉਤਸ਼ਾਹ ਦੇਣ ਲਈ ਸਮੇਂ-ਸਮੇਂ 'ਤੇ ਨਵੇਂ ਨਿਯਮ ਅਤੇ ਸਹੂਲਤਾਂ ਲਿਆਉਂਦੀ ਰਹੀ ਹੈ। ਇਸੇ ਦੌਰਾਨ 15 ਸਤੰਬਰ 2025 ਯਾਨੀ ਕੱਲ੍ਹ ਤੋਂ UPI ਟਰਾਂਜ਼ੈਕਸ਼ਨ ਦੇ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਹਨ।

ਨਵੀਂ ਲਿਮਿਟ ਲਾਗੂ

ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਐਲਾਨ ਕੀਤਾ ਹੈ ਕਿ 15 ਸਤੰਬਰ ਤੋਂ ਪਰਸਨ-ਟੂ-ਮਰਚੈਂਟ (P2M) ਭੁਗਤਾਨ ਦੀ ਲਿਮਿਟ ਵਧਾ ਦਿੱਤੀ ਜਾਵੇਗੀ। ਹੁਣ ਤੁਸੀਂ UPI ਰਾਹੀਂ ਇੰਸ਼ੋਰੈਂਸ ਪ੍ਰੀਮੀਅਮ, ਲੋਨ ਦੀ EMI, ਕ੍ਰੈਡਿਟ ਕਾਰਡ ਬਿੱਲ ਜਾਂ ਕੈਪਿਟਲ ਮਾਰਕੀਟ 'ਚ ਨਿਵੇਸ਼ ਵਰਗੇ ਭੁਗਤਾਨ 24 ਘੰਟਿਆਂ 'ਚ ਵੱਧ ਤੋਂ ਵੱਧ 10 ਲੱਖ ਰੁਪਏ ਤੱਕ ਕਰ ਸਕੋਗੇ।

ਇਹ ਵੀ ਪੜ੍ਹੋ : 'ਬੁਲਟ' ਮੋਟਰਸਾਈਕਲ ਦੇ ਸ਼ੌਕੀਨਾਂ ਲਈ ਵੱਡੀ ਖ਼ੁਸ਼ਖ਼ਬਰੀ ! GST 2.0 ਮਗਰੋਂ ਡਿੱਗ ਗਈਆਂ ਕੀਮਤਾਂ

ਪ੍ਰਮੁੱਖ ਬਦਲਾਅ

  • ਪਰਸਨ-ਟੂ-ਮਰਚੈਂਟ (P2M) ਟਰਾਂਜ਼ੈਕਸ਼ਨ ਲਈ ਇਕ ਟਰਾਂਜ਼ੈਕਸ਼ਨ ਦੀ ਲਿਮਿਟ 5 ਲੱਖ ਰੁਪਏ ਹੋਵੇਗੀ।
  • ਕ੍ਰੈਡਿਟ ਕਾਰਡ ਬਿੱਲ ਦੇ ਭੁਗਤਾਨ ਲਈ ਇਕ ਵਾਰ 'ਚ 5 ਲੱਖ ਤੱਕ ਦੀ ਇਜਾਜ਼ਤ ਹੋਵੇਗੀ। ਜਦਕਿ ਰੋਜ਼ਾਨਾ ਦੀ ਲਿਮਿਟ 6 ਲੱਖ ਰੁਪਏ ਤੱਕ ਪੇਮੈਂਟ ਦੀ ਹੋਵੇਗੀ।
  • ਲੋਨ EMI ਲਈ ਪ੍ਰਤੀ ਟ੍ਰਾਂਜ਼ੈਕਸ਼ਨ 5 ਲੱਖ ਰੁਪਏ ਤੱਕ ਅਤੇ ਰੋਜ਼ਾਨਾ ਵੱਧ ਤੋਂ ਵੱਧ 10 ਲੱਖ ਰੁਪਏ ਦਾ ਭੁਗਤਾਨ ਹੋ ਸਕੇਗਾ।
  • ਕੈਪਿਟਲ ਮਾਰਕੀਟ, ਸਰਕਾਰੀ e-Marketplace ਅਤੇ ਟੈਕਸ ਭੁਗਤਾਨ ਵਿੱਚ 5 ਲੱਖ ਰੁਪਏ ਤੱਕ ਦੇ ਟਰਾਂਜ਼ੈਕਸ਼ਨ ਆਸਾਨ ਹੋ ਜਾਣਗੇ।
  • ਟਰੈਵਲ ਬੁਕਿੰਗ 'ਚ ਪ੍ਰਤੀ ਟ੍ਰਾਂਜ਼ੈਕਸ਼ਨ 5 ਲੱਖ ਅਤੇ ਰੋਜ਼ਾਨਾ 10 ਲੱਖ ਤੱਕ ਦੀ ਲਿਮਿਟ ਹੋਵੇਗੀ।

ਕੀ ਰਹੇਗੀ ਪੁਰਾਣੀ ਹੱਦ?

ਪਰਸਨ-ਟੂ-ਪੁਰਸਨ (P2P) ਟਰਾਂਜ਼ੈਕਸ਼ਨ ਜਿਵੇਂ ਕਿ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਪੈਸੇ ਭੇਜਣ ਦੀ ਲਿਮਿਟ ਬਦਲੀ ਨਹੀਂ ਹੈ। ਇਹ ਹਾਲੇ ਵੀ 1 ਲੱਖ ਰੁਪਏ ਪ੍ਰਤੀ ਦਿਨ ਹੀ ਰਹੇਗੀ।

ਲੋਕਾਂ ਨੂੰ ਫਾਇਦਾ

ਇਸ ਫੈਸਲੇ ਨਾਲ PhonePe, Google Pay ਅਤੇ Paytm ਵਰਗੀਆਂ ਐਪਸ ਰਾਹੀਂ ਵੱਡੇ ਭੁਗਤਾਨ ਹੋਰ ਵੀ ਆਸਾਨ ਹੋ ਜਾਣਗੇ। ਇੰਸ਼ੋਰੈਂਸ ਤੋਂ ਲੈ ਕੇ ਜਿਊਲਰੀ ਖਰੀਦਣ ਅਤੇ ਟਰਮ ਡਿਪਾਜ਼ਿਟ ਕਰਨ ਤੱਕ ਸਾਰੇ ਵੱਡੇ ਟਰਾਂਜ਼ੈਕਸ਼ਨ UPI ਰਾਹੀਂ ਬਿਨਾਂ ਕਿਸੇ ਰੁਕਾਵਟ ਦੇ ਹੋ ਸਕਣਗੇ। ਇਸ ਨਾਲ ਕੈਸ਼ਲੈੱਸ ਅਰਥਵਿਵਸਥਾ ਨੂੰ ਵੱਡਾ ਬਲ ਮਿਲੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News