ਭਾਜਪਾ ਪੱਛਮੀ ਬੰਗਾਲ ’ਚ ਬੇਇਨਸਾਫੀ ਨਾਲ ਲੜਨ ਲਈ ਵਚਨਬੱਧ : ਨੱਡਾ

Thursday, Oct 10, 2024 - 05:50 PM (IST)

ਕੋਲਕਾਤਾ (ਭਾਸ਼ਾ) - ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ. ਪੀ. ਨੱਡਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਪੱਛਮੀ ਬੰਗਾਲ ’ਚ ਹੋ ਰਹੀ ਬੇਇਨਸਾਫੀ ਨਾਲ ਲੜਨ ਲਈ ਵਚਨਬੱਧ ਹੈ। ਕੇਂਦਰੀ ਸਿਹਤ ਮੰਤਰੀ ਨੱਡਾ ਨੇ ਵੀਰਵਾਰ ਕੋਲਕਾਤਾ ’ਚ ਦੁਰਗਾ ਪੂਜਾ ਪੰਡਾਲ ’ਚ ਪਹੁੰਚ ਕੇ ਇਸ ਗੱਲ ਦਾ ਜ਼ਿਕਰ ਕੀਤਾ। ਕੋਲਕਾਤਾ ’ਚ ਆਰ. ਜੀ. ਕਰ ਮੈਡੀਕਲ ਕਾਲਜ ਤੇ ਹਸਪਤਾਲ ’ਚ ਇਕ ਮਹਿਲਾ ਡਾਕਟਰ ਨਾਲ ਜਬਰ-ਜ਼ਨਾਹ ਪਿੱਛੋਂ ਹੱਤਿਆ ਦੇ ਮਾਮਲੇ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।

ਇਹ ਵੀ ਪੜ੍ਹੋ - ਆਜ਼ਾਦ ਵਿਧਾਇਕਾਂ ਨੇ ਵਿਗਾੜੀ ਕਾਂਗਰਸ ਦੀ ਖੇਡ, ਨਹੀਂ ਬਣੇਗੀ ਸਰਕਾਰ

ਦੱਸ ਦੇਈਏ ਕਿ ਨੱਡਾ ਇਕ ਦਿਨ ਦੇ ਦੌਰੇ ’ਤੇ ਸਵੇਰੇ 11 ਵਜੇ ਕੋਲਕਾਤਾ ਪਹੁੰਚੇ। ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਸੁਕਾਂਤ ਮਜੂਮਦਾਰ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਸੁਭੇਂਦੂ ਅਧਿਕਾਰੀ ਵੀ ਉਨ੍ਹਾਂ ਨਾਲ ਸਨ। ਸਭ ਤੋਂ ਪਹਿਲਾਂ ਉਹ ਸਪਤਮੀ ਦੇ ਮੌਕੇ ’ਤੇ ਹਾਵੜਾ ’ਚ ਰਾਮਕ੍ਰਿਸ਼ਨ ਮਿਸ਼ਨ ਦੇ ਹੈੱਡਕੁਆਰਟਰ ਬੇਲੂਰ ਮੱਠ ਪਹੁੰਚੇ। ਉਥੋਂ ਉਹ ਸੰਤੋਸ਼ ਮਿੱਤਰ ਚੌਕ ਪੂਜਾ ਕਮੇਟੀ ਦੇ ਪੰਡਾਲ ’ਚ ਗਏ। ਪੰਡਾਲ ’ਚ ਦੇਵੀ ਦੁਰਗਾ ਅੱਗੇ ਪ੍ਰਾਰਥਨਾ ਕਰਨ ਤੋਂ ਬਾਅਦ ਨੱਡਾ ਨੇ ਪੱਛਮੀ ਬੰਗਾਲ ’ਚ ਬੇਇਨਸਾਫ਼ੀ ਨਾਲ ਲੜਨ ਲਈ ਭਾਜਪਾ ਦੀ ਵਚਨਬੱਧਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦੁਰਗਾ ਪੂਜਾ ਸਾਨੂੰ ਬੇਇਨਸਾਫੀ ਵਿਰੁੱਧ ਲੜਨ ਲਈ ਨਵਾਂ ਜੋਸ਼ ਤੇ ਨਵੀਂ ਊਰਜਾ ਦਿੰਦੀ ਹੈ।

ਇਹ ਵੀ ਪੜ੍ਹੋ - ਚੋਣ ਰੈਲੀ 'ਚ ਬੁਲਡੋਜ਼ਰ ਤੋਂ ਨੋਟਾਂ ਦੀ ਬਰਸਾਤ, ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News