ਲਾਲੂ ਨੂੰ ਕੇਜਰੀਵਾਲ ਦਾ ਦੋਸਤ ਦੱਸ ਕੇ ਭਾਜਪਾ ਨੇ ਕੁਝ ਇਸ ਤਰ੍ਹਾਂ ਸਾਧਿਆ ਨਿਸ਼ਾਨਾ

Saturday, Jan 27, 2018 - 05:00 PM (IST)

ਲਾਲੂ ਨੂੰ ਕੇਜਰੀਵਾਲ ਦਾ ਦੋਸਤ ਦੱਸ ਕੇ ਭਾਜਪਾ ਨੇ ਕੁਝ ਇਸ ਤਰ੍ਹਾਂ ਸਾਧਿਆ ਨਿਸ਼ਾਨਾ

ਨਵੀਂ ਦਿੱਲੀ— ਦਿੱਲੀ 'ਚ ਇੰਨੀਂ ਦਿਨੀਂ 20 ਵਿਧਾਨ ਸਭਾ ਸੀਟਾਂ 'ਤੇ ਉੱਪ ਚੋਣਾਂ ਨੂੰ ਲੈ ਕੇ ਰਾਜਨੀਤੀ 'ਚ ਚਹਿਲ ਪਹਿਲ ਸ਼ੁਰੂ ਹੋ ਗਈ ਹੈ। ਜਿਸ ਦਾ ਨਜ਼ਾਰਾ ਸ਼ਨੀਵਾਰ ਨੂੰ ਦੇਖਣ ਨੂੰ ਮਿਲਿਆ। ਦਿੱਲੀ ਦੇ ਕਈ ਇਲਾਕਿਆਂ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਲਾਲੂ ਯਾਦਵ ਦੇ ਪੋਸਟਰ ਲੱਗੇ ਹੋਏ ਹਨ। ਇਨ੍ਹਾਂ ਪੋਸਟਰਾਂ 'ਚ ਅਰਵਿੰਦ ਕੇਜਰੀਵਾਲ 'ਤੇ ਲਾਲੂ ਯਾਦਵ ਨੂੰ ਹੋਈ ਸਜ਼ਾ ਨੂੰ ਲੈ ਕੇ ਚੁੱਪੀ ਬਣਾਉਣ ਦਾ ਦੋਸ਼ ਲਗਾਇਆ ਗਿਆ ਹੈ।
ਉੱਥੇ ਹੀ ਦਿੱਲੀ ਭਾਜਪਾ ਬੁਲਾਰੇ ਤੇਜਿੰਦਰ ਬੱਗਾ ਨੇ ਇਸ ਪੋਸਟਰ ਨੂੰ ਜਾਰੀ ਕਰਦੇ ਹੋਏ ਕਿਹਾ ਕਿ ਅੰਨਾ ਅੰਦੋਲਨ ਦੇ ਸਮੇਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਾਲੂ ਯਾਦਵ 'ਤੇ ਜੰਮ ਕੇ ਨਿਸ਼ਾਨਾ ਸਾਧਦੇ ਸਨ ਪਰ ਹੁਣ ਹਰ ਮੁੱਦੇ 'ਤੇ ਬੋਲਣ ਵਾਲੇ ਕੇਜਰੀਵਾਲ ਹੁਣ ਲਾਲੂ ਯਾਦਵ ਦੀ ਸਜ਼ਾ 'ਤੇ ਪੂਰੀ ਤਰ੍ਹਾਂ ਚੁੱਪ ਹਨ। ਜ਼ਿਕਰਯੋਗ ਹੈ ਕਿ ਇਸ ਪੋਸਟਰ 'ਚ ਇਹ ਲਿਖਿਆ ਹੋਇਆ ਹੈ ਕਿ ਤਥਾਕਥਿਤ ਈਮਾਨਦਾਰ ਮੁੱਖ ਮੰਤਰੀ ਆਪਣੇ ਦੋਸਤ ਲਾਲੂ ਯਾਦਵ ਦੀ ਸਜ਼ਾ 'ਤੇ ਚੁੱਪ ਕਿਉਂ ਹਨ? ਇਸ ਦਾ ਮਤਲਬ ਇਹ ਹੈ ਕਿ ਅਰਵਿੰਦ ਕੇਜਰੀਵਾਲ ਦੀ ਈਮਾਨਦਾਰੀ ਨੂੰ ਤਥਾ ਕਥਿਤ ਅਤੇ ਲਾਲੂ ਯਾਦਵ ਨੂੰ ਪੋਸਟਰ 'ਚ ਉਨ੍ਹਾਂ ਦਾ ਖਾਸ ਦੋਸਤ ਦੱਸਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਚਾਰਾ ਘੁਟਾਲੇ ਦੇ ਚਾਈਬਾਸਾ ਖਜ਼ਾਨਾ ਮਾਮਲੇ 'ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਤੀਜੇ ਮਾਮਲੇ 'ਚ ਵੀ ਲਾਲੂ ਯਾਦਵ ਨੂੰ ਦੋਸ਼ੀ ਕਰਾਰ ਦਿੱਤਾ ਹੈ। ਰਾਂਚੀ ਕੋਰਟ ਦੀ ਵਿਸ਼ੇਸ਼ ਅਦਾਲਤ ਨੇ ਲਾਲੂ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ। ਲਾਲੂ 'ਤੇ 10 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਨੂੰ ਵੀ 5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਕਰੀਬ 950 ਕਰੋੜ ਦੇ ਚਾਰਾ ਘੁਟਾਲੇ ਨਾਲ ਜੁੜੇ ਤੀਜੇ ਮਾਮਲੇ 'ਚ ਸ਼ਨੀਵਾਰ ਨੂੰ ਰਾਂਚੀ ਕੋਰਟ ਨੇ ਲਾਲੂ ਤੋਂ ਇਲਾਵਾ ਕੁੱਲ 12 ਲੋਕਾਂ ਨੂੰ ਇਸ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਹੈ।


Related News