ਕਿਰਨ ਚੌਧਰੀ ਨਾਲ ਭਾਜਪਾ ਨੂੰ ਹਰਿਆਣਾ ’ਚ ਕਿੰਨਾ ਹੋਵੇਗਾ ਫਾਇਦਾ!

06/20/2024 10:41:23 AM

ਹਰਿਆਣਾ- ਸਾਬਕਾ ਮੁੱਖ ਮੰਤਰੀ ਬੰਸੀਲਾਲ ਦੀ ਨੂੰਹ ਕਿਰਨ ਚੌਧਰੀ ਅਤੇ ਉਨ੍ਹਾਂ ਦੀ ਧੀ ਸ਼ਰੂਤੀ ਚੌਧਰੀ ਭਾਜਪਾ ’ਚ ਸ਼ਾਮਲ ਹੋ ਗਈਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਵੇਂ ਨੇਤਾਵਾਂ ਨਾਲ ਭਾਜਪਾ ਨੂੰ ਜਾਟ ਵੋਟਾਂ ਹਾਸਲ ਕਰਨ ’ਚ ਆਸਾਨੀ ਹੋ ਸਕਦੀ ਹੈ। ਹਾਲਾਂਕਿ ਇੱਥੇ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਕਿਰਨ ਚੌਧਰੀ ਇੰਨੀ ਕਾਬਲ ਹੈ ਕਿ ਉਹ ਜਾਟਾਂ ਨੂੰ ਭਾਜਪਾ ਦੇ ਨੇੜੇ ਲਿਆ ਸਕੇਗੀ? ਜਿਸ ਤਰ੍ਹਾਂ ਮਹਿੰਦਰਗੜ੍ਹ ਸੰਸਦੀ ਸੀਟ ’ਤੇ ਕਾਂਗਰਸ ਦੀ ਹਾਰ ਹੋਈ ਹੈ, ਉਸ ਦਾ ਮਤਲਬ ਸਾਫ਼ ਹੈ ਕਿ ਕਿਰਨ ਚੌਧਰੀ ਦਾ ਮਹਿੰਦਰਗੜ੍ਹ ਦੀਆਂ ਜਾਟ ਵੋਟਾਂ ’ਤੇ ਪ੍ਰਭਾਵ ਹੈ।

ਇਹ ਵੀ ਪੜ੍ਹੋ- ਹਵਾ ਪ੍ਰਦੂਸ਼ਣ ਕਾਰਨ ਦੁਨੀਆ ਭਰ 'ਚ 81 ਲੱਖ ਲੋਕਾਂ ਨੇ ਗੁਆਈ ਜਾਨ, ਹੈਰਾਨ ਕਰ ਦੇਵੇਗਾ ਭਾਰਤ ਦਾ ਅੰਕੜਾ

ਹਰਿਆਣਾ ਦੀ ਸਿਆਸਤ ਦੇ ਮਾਹਿਰ ਅਜੈਦੀਪ ਲਾਠਰ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਮਹਿੰਦਰਗੜ੍ਹ ਸੰਸਦੀ ਸੀਟ ਦੇ ਆਸ-ਪਾਸ ਦੀਆਂ 8 ਤੋਂ 10 ਸੀਟਾਂ ਜਿਵੇਂ ਭਿਵਾੜੀ, ਤੋਸ਼ਾਮ, ਲੋਹਾਰੂ, ਦਾਦਰੀ ਆਦਿ ’ਤੇ ਬੰਸੀਲਾਲ ਪਰਿਵਾਰ ਦਾ ਚੰਗਾ ਪ੍ਰਭਾਵ ਹੈ। ਬੇਸ਼ੱਕ ਹੀ ਇਨ੍ਹਾਂ ਸੀਟਾਂ ’ਤੇ ਭਾਜਪਾ ਨੂੰ ਕਿਰਨ ਚੌਧਰੀ ਦੇ ਨਾਲ ਆਉਣ ਦਾ ਫਾਇਦਾ ਮਿਲੇਗਾ ਪਰ ਇਹ ਇਸ ’ਤੇ ਨਿਰਭਰ ਕਰੇਗਾ ਕਿ ਕਿਰਨ ਚੌਧਰੀ ਨੂੰ ਭਾਜਪਾ ਦੀ ਕਿੰਨੀ ਤਵੱਜੋਂ ਮਿਲਦੀ ਹੈ।

ਇਹ ਵੀ ਪੜ੍ਹੋ- PM ਮੋਦੀ ਨੇ ਨਾਲੰਦਾ ਯੂਨੀਵਰਸਿਟੀ ਦੇ ਨਵੇਂ ਕੰਪਲੈਕਸ ਦਾ ਕੀਤਾ ਉਦਘਾਟਨ, ਜਾਣੋ ਕੀ-ਕੀ ਹੋਣਗੀਆਂ ਸਹੂਲਤਾਂ

ਭਾਜਪਾ ਨਾਲ ਜਾਟਾਂ ਦੀ ਨਾਰਾਜ਼ਗੀ

ਰਿਪੋਰਟ ’ਚ ਕਿਹਾ ਗਿਆ ਹੈ ਕਿ ਹਰਿਆਣਾ ’ਚ 25 ਫੀਸਦੀ ਜਾਟ ਵੋਟਰ ਹੋਣ ਦੇ ਬਾਵਜੂਦ ਭਾਜਪਾ ਉਨ੍ਹਾਂ ਨੂੰ ਨਜ਼ਰ-ਅੰਦਾਜ਼ ਕਰਦੀ ਰਹੀ ਹੈ। ਹਰਿਆਣਾ ’ਚ ਲਗਾਤਾਰ 10 ਸਾਲਾਂ ਤੱਕ ਇਕ ਗੈਰ-ਜਾਟ ਮੁੱਖ ਮੰਤਰੀ ਹੈ। ਇੰਨਾ ਹੀ ਨਹੀਂ ਨਵ-ਨਿਯੁਕਤ ਕੈਬਨਿਟ ’ਚ ਵੀ ਹਰਿਆਣਾ ਤੋਂ ਜਿਨ੍ਹਾਂ 3 ਲੋਕਾਂ ਨੂੰ ਮੰਤਰੀ ਬਣਾਇਆ ਗਿਆ ਹੈ, ਉਨ੍ਹਾਂ ’ਚ ਇਕ ਵੀ ਜਾਟ ਨਹੀਂ ਹੈ। ਮਨੋਹਰ ਲਾਲ ਖੱਟੜ (ਪੰਜਾਬੀ), ਕ੍ਰਿਸ਼ਨਪਾਲ ਸਿੰਘ (ਗੁਰਜਰ), ਰਾਓ ਇੰਦਰਜੀਤ (ਅਹੀਰ) ਇਹ ਸਾਰੇ ਗੈਰ-ਜਾਟ ਹਨ। ਇਸ ਦੌਰਾਨ ਮਹਿਲਾ ਪਹਿਲਵਾਨ ਅੰਦੋਲਨ ਅਤੇ ਕਿਸਾਨ ਅੰਦੋਲਨ ਨੇ ਲਗਾਤਾਰ ਭਾਜਪਾ ਨੇਤਾਵਾਂ ਨੂੰ ਜਾਟ ਭਾਈਚਾਰੇ ਤੋਂ ਦੂਰ ਕੀਤਾ ਹੈ।

ਇਹ ਵੀ ਪੜ੍ਹੋ-  ਜਲ ਸੰਕਟ: ਆਤਿਸ਼ੀ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- ਸਥਿਤੀ ਨਾ ਸੁਧਰੀ ਤਾਂ 21 ਜੂਨ ਤੋਂ ਭੁੱਖ ਹੜਤਾਲ 'ਤੇ ਬੈਠਾਂਗੀ

ਇਸ ਦਾ ਨਤੀਜਾ ਇਹ ਹੋਇਆ ਕਿ ਲੋਕ ਸਭਾ ਚੋਣਾਂ ਦੌਰਾਨ ਅਜਿਹੀਆਂ ਕਈ ਰਿਪੋਰਟਾਂ ਆਈਆਂ ਕਿ ਭਾਜਪਾ ਨੇਤਾਵਾਂ ਨੂੰ ਜਾਟ ਬਹੁਲ ਪਿੰਡਾਂ ਵਿਚ ਨਹੀਂ ਵੜਨ ਦਿੱਤਾ ਗਿਆ। ਜ਼ਾਹਿਰ ਹੈ ਕਿ ਭਾਜਪਾ ਨੂੰ ਜੇ ਹਰਿਆਣਾ ਵਿਧਾਨ ਸਭਾ ਚੋਣਾਂ ਜਿੱਤਣੀਆਂ ਹਨ ਤਾਂ ਨਾਰਾਜ਼ ਜਾਟਾਂ ਨੂੰ ਮਨਾਉਣਾ ਪਵੇਗਾ। ਅਜਿਹੇ ਸਮੇਂ ’ਚ ਇਹ ਕਿਆਸ ਲਾਏ ਜਾ ਰਹੇ ਹਨ ਕਿ ਲੋਕ ਸਭਾ ਚੋਣਾਂ ਜਿੱਤਣ ਵਾਲੇ ਦੀਪੇਂਦਰ ਹੁੱਡਾ ਰਾਜ ਸਭਾ ਤੋਂ ਅਸਤੀਫਾ ਦੇ ਦੇਣਗੇ ਅਤੇ ਫਿਰ ਉੱਪ ਚੋਣਾਂ ’ਚ ਉਮੀਦਵਾਰ ਖੜ੍ਹੀ ਕਰ ਕੇ ਭਾਜਪਾ ਕਿਰਨ ਚੌਧਰੀ ਨੂੰ ਰਾਜ ਸਭਾ ’ਚ ਭੇਜ ਸਕਦੀ ਹੈ। ਜੇ ਅਜਿਹਾ ਹੁੰਦਾ ਹੈ ਜ਼ਰੂਰ ਕੁੱਝ ਖਾਸ ਇਲਾਕਿਆਂ ’ਚ ਭਾਜਪਾ ਜਾਟ ਵੋਟਾਂ ’ਚ ਸੰਨ੍ਹ ਲਾਉਣ ’ਚ ਸਫਲ ਹੋ ਸਕਦੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Tanu

Content Editor

Related News