''ਨੌਟੰਕੀ ਕਰ ਰਹੇ ਨੇ ਕੇਜਰੀਵਾਲ''

04/27/2016 3:40:54 PM

ਨਵੀਂ ਦਿੱਲੀ— ਭਾਜਪਾ ਪਾਰਟੀ ਦੇ ਰਮੇਸ਼ ਵਿਧੂੜੀ ਨੇ ਦਿੱਲੀ ''ਚ ਵਾਤਾਵਰਣ ਪ੍ਰਦੂਸ਼ਣ ਅਤੇ ਜਾਮ ਦੀਆਂ ਵਧਦੀਆਂ ਸਮੱਸਿਆਵਾਂ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ''ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਓਡ-ਈਵਨ ਦੀ ਨੌਟੰਕੀ ਕਰਕੇ ਲੋਕਾਂ ਦੀਆਂ ਅੱਖਾਂ ''ਚ ਮਿੱਟੀ ਪਾ ਰਹੇ ਹਨ। ਰਾਜਧਾਨੀ ਵਿਚ ਵਾਤਾਵਰਣ ਅਤੇ ਆਵਾਜਾਈ ਜਾਮ ਦੀ ਸਮੱਸਿਆ ਦਾ ਮੁੱਦਾ ਲੋਕ ਸਭਾ ''ਚ ਸਿਫਰ ਕਾਲ ਦੌਰਾਨ ਚੁੱਕਦੇ ਹੋਏ ਵਿਧੂੜੀ ਨੇ ਕਿਹਾ ਕਿ ਕੇਜਰੀਵਾਲ ਓਡ-ਈਵਨ ਦੀ ਨੌਟੰਕੀ ਕਰ ਰਹੇ ਹਨ ਅਤੇ ਇਸ ਦੀ ਆੜ ''ਚ ਆਪਣੀ ਰਾਜਨੀਤੀ ਚਕਮਾ ਰਹੇ ਹਨ, ਅਸਲੀਅਤ ਵਿਚ ਉਨ੍ਹਾਂ ਦਾ ਦਿੱਲੀ ਦੀ ਜਨਤਾ ਦੀਆਂ ਤਕਲੀਫਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਭਾਜਪਾ ਨੇਤਾ ਨੇ ਕਿਹਾ ਕਿ ਜੇਕਰ ਉਹ ਇਨ੍ਹਾਂ ਗੱਲਾਂ ਤੋਂ ਸੱਚ-ਮੁੱਚ ਚਿੰਤਿਤ ਹੁੰਦੇ ਤਾਂ ਮੈਟਰੋ ਫੇਜ਼-4 ਦਾ ਕੰਮ ਹੁਣ ਤੱਕ ਸ਼ੁਰੂ ਹੋ ਚੁੱਕਾ ਹੁੰਦਾ। ਯੋਜਨਾ ਮੁਤਾਬਕ ਫੇਜ਼-4 ''ਤੇ ਮੈਟਰੋ ਦਾ ਕੰਮ 2015 ''ਚ ਹੀ ਸ਼ੁਰੂ ਹੋ ਜਾਣਾ ਸੀ। ਉਨ੍ਹਾਂ ਕਿਹਾ ਦਿੱਲੀ ਮੈਟਰੋ ਰੇਲ ਨਿਗਮ ਵਲੋਂ ਪ੍ਰਾਜੈਕਟ ਦੀ ਪੂਰੀ ਰਿਪੋਰਟ ਦਿੱਲੀ ਸਰਕਾਰ ਨੂੰ ਸੌਂਪੀ ਜਾ ਚੁੱਕੀ ਹੈ ਪਰ ਕੇਜਰੀਵਾਲ ਸਰਕਾਰ ਇਸ ਦੀ ਫਾਈਲ ਦਬਾਅ ਕੇ ਬੈਠੀ ਹੈ। ਫੇਜ਼-4 ਤਹਿਤ ਦੁਆਰਕਾ ਤੋਂ ਬਾਹਰੀ ਦਿੱਲੀ ਦੀ ਸੰਘਣੀ ਆਬਾਦੀ ਵਾਲੇ ਇਲਾਕਿਆਂ ਨੂੰ ਜੋੜਿਆ ਜਾਣਾ ਹੈ। ਕੰਮ ਸ਼ੁਰੂ ਨਾ ਹੋਣ ਕਾਰਨ ਬਾਹਰੀ ਦਿੱਲੀ ਦੇ ਇਨ੍ਹਾਂ ਇਲਾਕਿਆਂ ਵਿਚ ਆਏ ਦਿਨ ਜਾਮ ਲੱਗਾ ਰਹਿੰਦਾ ਹੈ। ਇਸ ਨਾਲ 30 ਲੱਖ ਲੋਕ ਪ੍ਰਭਾਵਿਤ ਹੋ ਰਹੇ ਹਨ। ਵਿਧੂੜੀ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਦਿੱਲੀ ਦੀ ਜਨਤਾ ਦੀਆਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਇਸ ਵਿਚ ਦਖਲ ਅੰਦਾਜ਼ੀ ਕਰਨ ਅਤੇ ਪ੍ਰਾਜੈਕਟ ਦਾ ਕੰਮ ਜਲਦੀ ਸ਼ੁਰੂ ਕਰਾਉਣ ਦੀ ਵਿਵਸਥਾ ਕਰਨ।


Tanu

News Editor

Related News