ਭਾਜਪਾ ''ਚ ਸੰਗਠਨ ਚੋਣਾਂ ਦੀ ਤਿਆਰੀ ਸ਼ੁਰੂ, ਸ਼ਾਹ ਨੇ 13 ਜੂਨ ਨੂੰ ਸੱਦੀ ਬੈਠਕ

Monday, Jun 10, 2019 - 02:00 PM (IST)

ਭਾਜਪਾ ''ਚ ਸੰਗਠਨ ਚੋਣਾਂ ਦੀ ਤਿਆਰੀ ਸ਼ੁਰੂ, ਸ਼ਾਹ ਨੇ 13 ਜੂਨ ਨੂੰ ਸੱਦੀ ਬੈਠਕ

ਨਵੀਂ ਦਿੱਲੀ— ਭਾਜਪਾ ਨੇ ਸੰਗਠਨ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੀ ਸ਼ੁਰੂਆਤ ਲਈ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ 13 ਜੂਨ ਨੂੰ ਰਾਸ਼ਟਰੀ ਅਹੁਦਾ ਅਧਿਕਾਰੀਆਂ, ਪ੍ਰਦੇਸ਼ ਪ੍ਰਧਾਨਾਂ ਅਤੇ ਸੰਗਠਨ ਮਹਾਮੰਤਰੀਆਂ ਦੀ ਬੈਠਕ ਬੁਲਾਈ ਹੈ। ਸ਼ਾਹ ਦੇ ਕੇਂਦਰੀ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਹੁਣ ਸੰਭਾਵਨਾ ਹੈ ਕਿ ਪਾਰਟੀ ਕਾਰਜਵਾਹਕ ਰਾਸ਼ਟਰੀ ਪ੍ਰਧਾਨ ਵੀ ਨਿਯੁਕਤ ਕਰੇ। ਇਸ ਲਈ ਜੇ.ਪੀ. ਨੱਡਾ ਅਤੇ ਜਨਰਲ ਸਕੱਤਰ ਭੂਪਿੰਦਰ ਯਾਦਵ ਮੁੱਖ ਰੂਪ ਨਾਲ ਦੌੜ 'ਚ ਹਨ।

ਇਸ 'ਤੇ ਫੈਸਲਾ ਸੰਘ ਨਾਲ ਸਲਾਹ ਤੋਂ ਬਾਅਦ ਹੀ ਹੋਵੇਗਾ। ਅਜੇ ਪਾਰਟੀ ਵਲੋਂ ਜਾਰੀ ਸਰਕੁਲਰ 'ਚ ਏਜੰਡੇ ਦੇ ਤੌਰ 'ਤੇ ਸੰਗਠਨ ਚੋਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਜ਼ਿਕਰ ਹੈ। ਭਾਜਪਾ ਪ੍ਰਧਾਨ ਨੇ ਐਤਵਾਰ ਨੂੰ ਹਰਿਆਣਾ, ਮਹਾਰਾਸ਼ਟਰ ਅਤੇ ਝਾਰਖੰਡ ਦੇ ਕੋਰ ਗਰੁੱਪ ਨਾਲ ਰਾਜ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ 'ਤੇ ਚਰਚਾ ਕੀਤੀ।


author

DIsha

Content Editor

Related News