ਅਮਿਤ ਸ਼ਾਹ ਦੇ ਰੋਡ ਸ਼ੋਅ 'ਚ ਭਿੜ੍ਹੇ ਟੀ.ਐੱਮ.ਸੀ-ਭਾਜਪਾ ਵਰਕਰ, ਕਈ ਥਾਵਾਂ ਤੇ ਲੱਗੀ ਅੱਗ
Tuesday, May 14, 2019 - 07:16 PM (IST)

ਨਵੀਂ ਦਿੱਲੀ— ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ (ਭਾਜਪਾ) ਅਮਿਤ ਸ਼ਾਹ ਦੇ ਰੋਡ ਸ਼ੋਅ ਦੌਰਾਨ ਟੀ.ਐੱਮ.ਸੀ. ਕਾਰਜਾਕਾਤਾ ਅਤੇ ਭਾਜਪਾ ਛਾਰਤ ਵਿੰਗ ਦੇ ਕਾਰਜਕਰਤਾਵਾਂ ਦੇ ਵਿਚਾਲੇ ਹਿੰਸਕ ਝੜੱਪ ਹੋ ਗਿਆ। ਰੋਡ ਸ਼ੋਅ ਦੌਰਾਨ ਏ.ਬੀ.ਵੀ.ਪੀ. ਤੇ ਟੀ.ਐੱਮ.ਸੀ. ਵਿਦਿਆਰਥੀ ਪ੍ਰੀਸ਼ਦ ਵਿਚਾਲੇ ਕੁੱਟਮਾਰ ਤੇ ਪੱਥਰਬਾਜੀ ਹੋਈ। ਇਸ ਤੋਂ ਬਾਅਦ ਪੁਲਸ ਨੇ ਲਾਠੀ ਚਾਰਜ ਕੀਤਾ। ਰੋਡ ਸ਼ੋਅ ਦੌਰਾਨ ਕੁਝ ਥਾਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ। ਪੱਛਮੀ ਬੰਗਾਲ ਬੀਜੇਪੀ ਪ੍ਰਦੇਸ਼ ਪ੍ਰਧਾਨ ਦਿਲੀਪ ਘੋਸ਼ ਨੇ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਬੰਗਾਲ 'ਚ ਮਮਤਾ ਨੂੰ ਆਪਣੀ ਹਾਰ ਦਿਖਾਈ ਦੇ ਰਹੀ ਹੈ। ਬੀਜੇਪੀ ਦਾ ਕਹਿਣਾ ਹੈ ਕਿ ਹਾਰ ਦੇ ਡਰ ਤੋਂ ਟੀ.ਐੱਮ.ਸੀ. ਹਿੰਸਾ ਦਾ ਸਹਾਰਾ ਲੈ ਰਹੀ ਹੈ। ਬੀਜੇਪੀ ਨੇ ਕਿਹਾ ਕਿ ਮਮਤਾ ਹਾਰ ਤੋਂ ਬਚਣ ਦੀ ਆਖਰੀ ਕੋਸ਼ਿਸ਼ ਕਰ ਰਹੀ ਹੈ। ਬੀਜੇਪੀ ਦਾ ਕਹਿਣਾ ਹੈ ਕਿ ਮਮਤਾ ਦੀ ਸਾਜਿਸ਼ ਨੂੰ ਪੂਰਾ ਨਹੀਂ ਹੋਣ ਦਿਆਂਗੇ। ਮਮਤਾ ਕੁਝ ਵੀ ਕਰ ਲਵੇ, ਬੰਗਾਲ ਨਹੀਂ ਜਿੱਤ ਸਕੇਗੀ।