ਭਾਜਪਾ ਨੇ 20ਵੀਂ ਲਿਸਟ ਕੀਤੀ ਜਾਰੀ, ਹਿਸਾਰ ਤੋਂ IAS ਅਧਿਕਾਰੀ ਬਰਜੇਂਦਰ ਸਿੰਘ ਨੂੰ ਮਿਲੀ ਟਿਕਟ

04/14/2019 3:07:14 PM

ਨਵੀਂ ਦਿੱਲੀ-ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰਾਂ ਲਈ ਇੱਕ ਹੋਰ ਲਿਸਟ ਜਾਰੀ ਕੀਤੀ ਗਈ ਹੈ। ਭਾਜਪਾ ਦੀ ਇਸ 20ਵੀਂ ਲਿਸਟ 'ਚ ਲੋਕ ਸਭਾ ਦੇ 6 ਉਮੀਦਵਾਰਾਂ ਦੇ ਨਾਵਾਂ ਬਾਰੇ ਐਲਾਨ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਪੱਛਮੀ ਬੰਗਾਲ 'ਚ ਵਿਧਾਨ ਸਭਾ ਲਈ ਇੱਕ ਉਮੀਦਵਾਰ ਦੇ ਨਾਂ ਵੀ ਐਲਾਨਿਆ ਗਿਆ ਹੈ। 

PunjabKesari

ਬਰਜੇਂਦਰ ਸਿੰਘ- 
ਭਾਰਤੀ ਜਨਤਾ ਪਾਰਟੀ 20ਵੀਂ ਉਮੀਦਵਾਰਾਂ ਦੀ ਲਿਸਟ 'ਚ ਹਰਿਆਣਾ ਦੇ ਹਿਸਾਰ ਤੋਂ ਬਰਜੇਂਦਰ ਸਿੰਘ ਨੂੰ ਟਿਕਟ ਦਿੱਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਬਰਜੇਂਦਰ ਸਿੰਘ ਕੇਂਦਰੀ ਇਸਪਾਤ ਮੰਤਰੀ ਚੌਧਰੀ ਬਰਿੰਦਰ ਸਿੰਘ ਦਾ ਬੇਟਾ ਹੈ, ਜਿਨ੍ਹਾਂ ਨੇ ਅੱਜ ਹੀ ਅਸਤੀਫੇ ਦਾ ਐਲਾਨ ਕੀਤਾ ਹੈ। ਬਰਜੇਂਦਰ ਸਿੰਘ ਆਈ. ਏ. ਐੱਸ. ਅਧਿਕਾਰੀ ਹੈ।  

ਚੌਧਰੀ ਬਰਿੰਦਰ ਸਿੰਘ-
ਇਸ ਤੋਂ ਇਲਾਵਾ ਬਰਿੰਦਰ ਸਿੰਧ ਪੰਜ ਵਾਰ 1977, 1982, 1994 , 1996 ਅਤੇ 2005 'ਚ ਉਚਾਨਾ ਵਿਧਾਨ ਸਭਾ ਤੋਂ ਵਿਧਾਇਕ ਰਹਿ ਚੁੱਕੇ ਹਨ ਅਤੇ 3 ਵਾਰ ਸੂਬੇ 'ਚ ਸਰਕਾਰ ਦੇ ਮੰਤਰੀ ਵੀ ਰਹਿ ਚੁੱਕੇ ਹਨ। 2010 'ਚ ਕਾਂਗਰਸ ਪਾਰਟੀ ਤੋਂ ਰਾਜਸਭਾ ਮੈਂਬਰ ਬਣੇ ਸੀ ਪਰ 2014 'ਚ ਕਾਂਗਰਸ ਛੱਡ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਭਾਜਪਾ 'ਚ ਸ਼ਾਮਲ ਹੋ ਗਏ ਸੀ ਪਰ ਜੂਨ 2016 'ਚ ਭਾਜਪਾ ਨੇ ਦੋਬਾਰਾ ਰਾਜ ਸਭਾ 'ਚ ਭੇਜ ਦਿੱਤਾ ਸੀ।


Iqbalkaur

Content Editor

Related News