ਭਾਜਪਾ ਰਾਹੁਲ ਤੇ ਪ੍ਰਿਅੰਕਾ ’ਚ ਜਾਣ ਬੁੱਝ ਕੇ ਫੁੱਟ ਪਾਉਣ ਦੀ ਕਰ ਰਹੀ ਹੈ ਕੋਸ਼ਿਸ਼?
Monday, Jan 26, 2026 - 07:33 AM (IST)
ਨਵੀਂ ਦਿੱਲੀ (ਇੰਟ.) - ਕੀ ਭਾਰਤੀ ਜਨਤਾ ਪਾਰਟੀ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਤੇ ਉਨ੍ਹਾਂ ਦੀ ਭੈਣ ਪ੍ਰਿਅੰਕਾ ’ਚ ਜਾਣ ਬੁੱਝ ਕੇ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ? ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਹੈ ਰਾਹੁਲ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਕੇਰਲ ’ਚ ਰਹੇ। ਇਸੇ ਲਈ ਪ੍ਰਿਅੰਕਾ ਨੂੰ ਚੋਣਾਂ ਵਾਲੇ ਸੂਬੇ ਆਸਾਮ ’ਚ ਪ੍ਰਮੁੱਖ ਭੂਮਿਕਾ ਦਿੱਤੀ ਗਈ ਹੈ। ਪ੍ਰਿਅੰਕਾ ਜੋ ਵਾਇਨਾਡ ਤੋਂ ਕਾਂਗਰਸ ਦੀ ਸੰਸਦ ਮੈਂਬਰ ਹੈ, ਨੂੰ ਆਸਾਮ ਲਈ ਸਕ੍ਰੀਨਿੰਗ ਕਮੇਟੀ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਤਾਜ਼ਾ ਬਰਫ਼ਬਾਰੀ! ਤੁਸੀਂ ਵੀ ਬਣਾ ਰਹੇ ਹੋ ਪਹਾੜਾਂ 'ਤੇ ਘੁੰਮਣ ਦਾ ਪਲਾਨ ਤਾਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਆਸਾਮ ’ਚ ਕੇਰਲ, ਤਾਮਿਲਨਾਡੂ, ਪੱਛਮੀ ਬੰਗਾਲ ਤੇ ਪੁਡੂਚੇਰੀ ਦੇ ਨਾਲ ਹੀ ਇਸੇ ਸਾਲ ਅਸੈਂਬਲੀ ਚੋਣਾਂ ਹੋਣੀਆਂ ਹਨ। ਸਰਮਾ ਨੇ ਦਾਵੋਸ ’ਚ ਕਿਹਾ ਕਿ ਰਾਹੁਲ ਕੇਰਲ ’ਚ ਪ੍ਰਿਅੰਕਾ ਨੂੰ ਨਹੀਂ ਚਾਹੁੰਦੇ। ਮੈਂ 22 ਸਾਲ ਕਾਂਗਰਸ ’ਚ ਰਿਹਾ ਹਾਂ। ਮੇਰੇ ਕੋਲ ਕੁਝ ਅੰਦਰੂਨੀ ਜਾਣਕਾਰੀ ਹੈ। ਰਾਹੁਲ ਕੇ. ਸੀ. ਵੇਣੂਗੋਪਾਲ ਤੇ ਉਨ੍ਹਾਂ ਦੇ ਧੜੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ। ਪ੍ਰਿਅੰਕਾ ਉਸ ਧੁਰੇ ਲਈ ਬਾਹਰੀ ਹੈ। ਇਸੇ ਲਈ ਉਨ੍ਹਾਂ ਪ੍ਰਿਅੰਕਾ ਨੂੰ ਆਸਾਮ ਤਬਦੀਲ ਕਰ ਦਿੱਤਾ। ਕੇਰਲ ਦੀ ਸੰਸਦ ਮੈਂਬਰ ਨੂੰ ਕੇਰਲ ’ਚ ਜ਼ਿੰਮੇਵਾਰੀ ਨਹੀਂ ਦਿੱਤੀ ਗਈ। ਉਨ੍ਹਾਂ ਗਾਂਧੀ ਪਰਿਵਾਰ ਨੂੰ ‘ਦੁਨੀਆ ਦਾ ਸਭ ਤੋਂ ਵੱਡਾ ਫਲਾਪ ਪਰਿਵਾਰ’ ਦੱਸਿਆ।
ਇਹ ਵੀ ਪੜ੍ਹੋ : ਖ਼ੂਨੀ ਵਾਰਦਾਤ: ਗੋਲੀਆਂ ਮਾਰ ਭੁੰਨ੍ਹ 'ਤਾ ਕੈਫੇ 'ਚ ਬੈਠਾ ਨੌਜਵਾਨ, ਮੌਜਪੁਰ ਇਲਾਕੇ 'ਚ ਫੈਲੀ ਸਨਸਨੀ
ਕਾਂਗਰਸ ਆਗੂ ਭੁਪੇਸ਼ ਬਘੇਲ ਨੇ ਸਰਮਾ ਦੀਆਂ ਟਿੱਪਣੀਆਂ ਨੂੰ ਰੱਦ ਕਰਦਿਆਂ ਕਿਹਾ ਕਿ ਆਸਾਮ ਦੇ ਮੁੱਖ ਮੰਤਰੀ ਪ੍ਰਿਅੰਕਾ ਤੋਂ ‘ਡਰੇ ਹੋਏ’ ਹਨ। ਦਿਲਚਸਪ ਗੱਲ ਇਹ ਹੈ ਕਿ ਸਰਮਾ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਖੁਦ ਕਾਂਗਰਸ ’ਚ ਰਹਿਣ ਦੌਰਾਨ ਰਾਹੁਲ ਤੇ ਪ੍ਰਿਅੰਕਾ ਵਿਚਾਲੇ ‘ਫੁੱਟ’ ਦਾ ਸ਼ਿਕਾਰ ਹੋਏ ਸਨ। ਉਹ ਗਾਂਧੀ ਪਰਿਵਾਰ ਦੇ ਅੰਦਰੂਨੀ ਕਲੇਸ਼ ਦੀ ਗੱਲ ਕਹਿਣ ਵਾਲੇ ਪਹਿਲੇ ਭਾਜਪਾ ਆਗੂ ਨਹੀਂ ਹਨ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਭੈਣ-ਭਰਾ ਵਿਚਾਲੇ ‘ਫੁੱਟ’ ਦਾ ਦਾਅਵਾ ਕਰਦਿਆਂ ਦੋਸ਼ ਲਾਇਆ ਸੀ ਕਿ ਰਾਹੁਲ ਗਾਂਧੀ ਦੀ 2025 ਦੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਜਰਮਨੀ ਦੀ ਅਚਾਨਕ ਯਾਤਰਾ ਲੋਕ ਸਭਾ ’ਚ ਉਨ੍ਹਾਂ ਤੇ ਪ੍ਰਿਅੰਕਾ ਦੇ ਭਾਸ਼ਣਾਂ ਦੀ ਹੋਈ ਤੁਲਨਾ ਕਾਰਨ ਪੈਦਾ ਹੋਈ ਬੇਚੈਨੀ ਦਾ ਨਤੀਜਾ ਸੀ। ਕਾਂਗਰਸ ਦੇ ਬੁਲਾਰਿਆਂ ਨੇ ਅਜਿਹੇ ਦਾਅਵਿਆਂ ਨੂੰ ਬੇਬੁਨਿਆਦ, ਸ਼ਰਾਰਤ ਭਰਪੂਰ ਤੇ ਧਿਆਨ ਭਟਕਾਉਣ ਵਾਲੇ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਚਾਹਵਾਨ ਮਾਪਿਆਂ ਨੂੰ ਵੱਡਾ ਝਟਕਾ: ਸਪਾਂਸਰਸ਼ਿਪ ਵੀਜ਼ਾ 'ਤੇ ਲੱਗੀ ਰੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
