ਭਾਜਪਾ ਪ੍ਰਧਾਨ ਨਿਤਿਨ 30 ਜਨਵਰੀ ਨੂੰ ਗੋਆ ਆਉਣਗੇ, ਪਾਰਟੀ ਵਰਕਰਾਂ ਅਤੇ ਵਿਧਾਇਕਾਂ ਨਾਲ ਕਰਨਗੇ ਮੁਲਾਕਾਤ
Friday, Jan 23, 2026 - 10:55 AM (IST)
ਪਣਜੀ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨਵੇਂ ਚੁਣੇ ਪ੍ਰਧਾਨ ਨਿਤਿਨ ਨਬੀਨ 30 ਜਨਵਰੀ ਨੂੰ 2 ਦਿਨਾ ਦੌਰੇ 'ਤੇ ਗੋਆ ਆਉਣਗੇ ਅਤੇ ਇਸ ਦੌਰਾਨ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਨਾਲ ਮੁਲਾਕਾਤ ਕਰਨਗੇ। ਨਬੀਨ ਨੇ ਇਸ ਹਫ਼ਤੇ ਦੀ ਸ਼ੁਰੂਆਤ 'ਚ ਭਾਜਪਾ ਦੇ 12ਵੇਂ ਰਾਸ਼ਟਰੀ ਪ੍ਰਧਾਨ ਵਜੋਂ ਅਹੁਦਾ ਗ੍ਰਹਿਣ ਕੀਤਾ। ਉਨ੍ਹਾਂ ਨੇ ਜੇ.ਪੀ. ਨੱਢਾ ਦਾ ਸਥਾਨ ਲਿਆ।
ਬਿਹਾਰ ਵਿਧਾਨ ਸਭਾ 'ਚ 5ਵੀਂ ਵਾਰ ਆਪਣੇ ਖੇਤਰ ਦਾ ਪ੍ਰਤੀਨਿਧੀਤੱਵ ਕਰ ਰਹੇ 45 ਸਾਲਾ ਨਬੀਨ ਭਾਜਪਾ ਦੇ ਸੀਨੀਅਰ ਅਹੁਦੇ 'ਤੇ ਨਿਯੁਕਤ ਹੋਣ ਵਾਲੇ ਸਭ ਤੋਂ ਨੌਜਵਾਨ ਨੇਤਾ ਹਨ। ਭਾਜਪਾ ਦੀ ਗੋਆ ਇਕਾਈ ਦੇ ਮੁਖੀ ਦਾਮੋਦਰ ਨਾਈਕ ਨੇ ਪੁਸ਼ਟੀ ਕੀਤੀ ਕਿ ਨਬੀਨ 30 ਅਤੇ 31 ਜਨਵਰੀ ਨੂੰ ਗੋਆ 'ਚ ਰਹਿਣਗੇ। ਉਨ੍ਹਾਂ ਦੱਸਿਆ ਕਿ ਨਬੀਨ ਆਪਣੇ ਦੌਰੇ 'ਤੇ ਭਾਜਪਾ ਕੋਰ ਕਮੇਟੀ ਦੇ ਮੈਂਬਰਾਂ, ਵਿਧਾਇਕਾਂ ਨਾਲ ਮੁਲਾਕਾਤ ਕਰਨਗੇ ਅਤੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
